‘ਆਪ’ ਵਿਧਾਇਕਾ MLA ਰਾਜਿੰਦਰ ਕੌਰ ਛੀਨਾ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਕਿਸੇ ਅਣਪਛਾਤੇ ਵੱਲੋਂ ਉਨ੍ਹਾਂ ਨੂੰ ਫੋਨ ਕਾਲ ਕਰਕੇ ਆਮ ਆਦਮੀ ਪਾਰਟੀ ਨੂੰ ਛੱਡਣ ਖਾਤਰ ਕਰੋੜਾਂ ਰੁਪਏ ਆਫਰ ਕੀਤੇ ਜਾ ਰਹੇ ਹਨ। ਇਸੇ ਸਬੰਧੀMLA ਰਾਜਿੰਦਰ ਕੌਰ ਛੀਨਾ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਜਿਸ ਤਹਿਤ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਪੁਲਿਸ ਵੱਲੋਂ FIR ਦਰਜ ਕਰ ਲਈ ਗਈ ਹੈ। ਪੁਲਿਸ ਨੇ ਅਣਪਛਾਤਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਾਫੀ ਖਬਰਾਂ ਚਰਚਾ ਵਿਚ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਾਰਟੀ ਛੱਡਣ ਲਈ ਕਰੋੜਾਂ ਦੇ ਆਫਰ ਦਿੱਤੇ ਜਾ ਰਹੇ ਹਨ। ਇਸੇ ਤਹਿਤ ਲੁਧਿਆਣਾ ਦੇ ਹਲਕਾ ਦੱਖਣੀ ਦੀ ਵਿਧਾਇਕਾ ਰਾਜਿੰਦਰ ਕੌਰ ਛੀਨਾ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪਾਰਟੀ ਛੱਡਣ ਲਈ ਕਰੋੜਾਂ ਦੀ ਆਫਰ ਕੀਤੀ ਗਈ ਸੀ। ਜਦੋਂ ਉਹ ਫੋਨ ਕਾਲ ਚੁੱਕਦੇ ਹਨ ਤਾਂ ਕਹਿ ਜਾਂਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਛੱਡ ਦਿਓ ਤੇ ਭਾਜਪਾ ਜੁਆਇਨ ਕਰ ਲਓ ਇਸ ਲਈ ਕਰੋੜਾਂ ਰੁਪਏ ਦਿੱਤੇ ਜਾਣਗੇ। ਵਿਧਾਇਕਾ ਵੱਲੋਂ ਫੋਨ ਕੱਟ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪਟਿਆਲਾ ‘ਤੋਂ ਹੈਰਾਨੀਜਨਕ ਮਾਮਲਾ, 10 ਸਾਲਾਂ ਬੱਚੀ ਦੀ ਜਨਮਦਿਨ ‘ਤੇ ਕੇਕ ਖਾਣ ਮਗਰੋਂ ਗਈ ਜਾ.ਨ
ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।