ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਸ਼੍ਰੀ ਵਰਾਹ ਲਕਸ਼ਮੀ ਨਰਸਿੰਹ ਮੰਦਰ ਸਿਮਹਾਚਲਮ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਮੰਦਰ ਕੋਲ ਸਥਿਤ ਇਕ ਸੀਮੈਂਟ ਦੀ ਕੰਧ ਅਚਾਨਕ ਡਿੱਗ ਗਈ ਜਿਸ ਵਿਚ ਦੱਬ ਕੇ 8 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਰਧਾਲੂ ਟਿਕਟ ਲਾਈਨ ਵਿਚ ਖੜ੍ਹੇ ਹੋ ਕੇ ਮੰਦਰ ਵੱਲ ਵਧ ਰਹੇ ਸਨ।
ਜਾਣਕਾਰੀ ਮੁਤਾਬਕ ਹਾਦਸਾ ਮੀਂਹ ਕਾਰਨ ਮਿੱਟੀ ਢਿੱਲੀ ਹੋਣ ਕਾਰਨ ਵਾਪਰਿਆਹੈ। ਕੰਧ ਦੀ ਨੀਂਹ ਕਮਜ਼ੋਰ ਹੋਣ ਕਾਰਨ ਉਹ ਡਿੱਗ ਗਈ। ਦੀਵਾਰ ਮੰਦਰ ਨੇੜੇ ਬਣੇ ਇਕ ਸ਼ਾਪਿੰਗ ਕੰਪਲੈਕਸ ਕੋਲ ਸਥਿਤ ਹੀ ਜੋ ਸਿਮਹਾਗਿਰੀ ਬੱਸ ਸਟੈਂਡ ਤੋਂ ਉਪਰ ਵੱਲ ਜਾਣ ਵਾਲੇ ਰਸਤੇ ਵਿਚ ਆਉਂਦੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਹੜਕੰਪ ਮਚ ਗਿਆ ਤੇ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ : ‘ਭਾਰਤ ਅਗਲੇ 24 ਤੋਂ 36 ਘੰਟਿਆਂ ‘ਚ ਕਰ ਸਕਦਾ ਹੈ ਫੌਜੀ ਹਮਲਾ’-ਪਾਕਿਸਤਾਨ ਦੇ ਸੂਚਨਾ ਮੰਤਰੀ ਦਾ ਵਿਵਾਦਿਤ ਬਿਆਨ
ਸੂਬੇ ਦੀ ਗ੍ਰਹਿ ਮੰਤਰੀ ਵੀ. ਅਨੀਤਾ ਵਿਸ਼ਾਖਾਨਪਟਨਮ ਦੇ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਕਮਿਸ਼ਨਰ ਮੌਕੇ ‘ਤੇ ਪਹੁੰਚੇ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਭਾਰੀ ਮੀਂਹ ਕਰਕੇ ਮਿੱਟੀ ਢਿੱਲੀ ਹੋ ਗਈ ਜਿਸ ਨਾਲ ਕੰਧ ਡਿੱਗ ਗਈ। ਅਸੀਂ ਹਾਲਾਤ ‘ਤੇ ਨਜ਼ਰ ਰੱਖੀ ਹੋਈ ਹੈ ਤੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

























