ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਹੋਲੀ ਵਾਲੇ ਦਿਨ ਵੱਡਾ ਹਾ.ਦਸਾ ਵਾਪਰਿਆ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌ.ਤ ਹੋ ਗਈ ਹੈ। ਦਰਅਸਲ, ਊਨਾ ਜ਼ਿਲ੍ਹੇ ਦੀ ਅੰਬ ਸਬ-ਡਿਵੀਜ਼ਨ ਦੇ ਮੇੜੀ ਵਿੱਚ ਸੋਮਵਾਰ ਸਵੇਰੇ ਲੈਂਡ ਸਲਾਈਡਿੰਗ ਹੋਈ । ਜਿਸ ਵਿੱਚ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌ.ਤ ਹੋ ਗਈ ਤੇ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਅੰਬ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਊਨਾ ਦੇ ਖੇਤਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੰਬ ਦੇ ਮੇਡੀ ਮੇਲੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਵੱਡੀ ਗਿਣਤੀ ਸ਼ਰਧਾਲੂ ਸਵੇਰੇ ਪੰਜ ਵਜੇ ਚਰਨ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਅਚਾਨਕ ਪਹਾੜੀ ਤੋਂ ਕੁਝ ਪੱਥਰ ਡਿੱਗਣ ਲੱਗ ਗਏ, ਜਿਸ ਕਾਰਨ 9 ਸ਼ਰਧਾਲੂ ਜ਼ਖਮੀ ਹੋ ਗਏ। ਪੱਥਰ ਡਿੱਗਣ ਕਾਰਨ ਸ਼ਰਧਾਲੂਆਂ ਵਿੱਚ ਭ.ਗਦ.ੜ ਮੱਚ ਗਈ। ਇਸ ਹਾ.ਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਅੰਬ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਸ਼ਰਧਾਲੂਆਂ ਨੂੰ ਮ੍ਰਿ.ਤਕ ਐਲਾਨ ਦਿੱਤਾ ।
ਇਹ ਵੀ ਪੜ੍ਹੋ : ਹੋਲੀ ਦਾ ਰੰਗ ਛੁਡਾਉਣ ਲਈ ਨਾ ਹੋਵੋ ਪ੍ਰੇਸ਼ਾਨ, ਇਨ੍ਹਾਂ ਤਰੀਕਿਆਂ ਨਾਲ ਆਸਾਨੀ ਨਾਲ ਚਮਕੇਗੀ ਸਕਿੱਨ
ਇਸ ਸਬੰਧੀ ਵਧੀਕ ਪੁਲਿਸ ਸੁਪਰਡੈਂਟ ਸੰਜੀਵ ਭਾਟੀਆ ਨੇ ਦੱਸਿਆ ਕਿ ਪਹਾੜ ਖਿਸਕਣ ਕਾਰਨ ਜ਼ਖ਼ਮੀ ਹੋਏ ਸ਼ਰਧਾਲੂਆਂ ਵਿੱਚੋਂ ਦੋ ਦੀ ਮੌ.ਤ ਹੋ ਗਈ ਹੈ ਜਦੋਂਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਹਾ.ਦਸੇ ਵਿੱਚ ਜ਼ਖਮੀਆਂ ਹੋਏ ਲੋਕਾਂ ਵਿੱਚ ਗੋਵਿੰਦ (30) ਵਾਸੀ ਬਰਨਾਲਾ, ਧਰਮਿੰਦਰ ਸਿੰਘ (40) ਵਾਸੀ ਤਰਨਤਾਰਨ, ਹਰਪਾਲ ਸਿੰਘ (45) ਵਾਸੀ ਅੰਮ੍ਰਿਤਸਰ ਅਤੇ ਬਬਲੂ (17) ਵਾਸੀ ਪਿੰਡ ਬਰਾੜ ਅੰਮ੍ਰਿਤਸਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ । ਇਸ ਹਾ.ਦਸੇ ਵਿੱਚ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਅਤੇ ਬਲਵੀਰ ਚੰਦ ਵਾਸੀ ਜਲੰਧਰ ਦੀ ਮੌ.ਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: