ਮੋਹਾਲੀ ‘ਚ ਸ਼ਨੀਵਾਰ ਸਵੇਰੇ ਇਕ ਨਿੱਜੀ ਬੈਂਕ ‘ਚ ਕੰਮ ਕਰਦੀ ਇਕ ਕੁੜੀ ਦਾ ਉਸ ਦੇ ਪ੍ਰੇਮੀ ਨੇ ਤਲਵਾਰ ਨਾਲ ਸ਼ਰੇਆਮ ਕਤਲ ਕਰ ਦਿੱਤਾ। ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਸੁਖਚੈਨ ਸਿੰਘ (35) ਸਮਰਾਲਾ ਦੇ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਦੋਸ਼ੀ ਦਾ ਪਰਿਵਾਰ ਵੀ ਹੈਰਾਨ ਹੈ ਕਿ ਉਸ ਨੇ ਅਜਿਹਾ ਖੌਫਨਾਕ ਕਦਮ ਕਿਵੇਂ ਚੁੱਕਿਆ।
ਸੁਖਚੈਨ ਦੀ ਮਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਮੁੰਡੇ ਦੀ ਕਦੇ ਕਿਸੇ ਨਾਲ ਲੜਾਈ ਨਹੀਂ ਹੋਈ। ਬਲਜਿੰਦਰ ਕੌਰ ਨਾਲ ਉਸ ਦਾ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਸੀ। ਕੁੜਈ ਵੀ ਦੋ ਵਾਰ ਉਨ੍ਹਾਂ ਦੇ ਘਰ ਆਈ ਸੀ।
ਕਰੀਬ 2 ਸਾਲ ਪਹਿਲਾਂ ਘਰ ਆ ਕੇ ਦੇਖਿਆ ਤਾਂ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ। ਪਰ ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਸੁਖਚੈਨ ਸਿੰਘ ਤਣਾਅ ਵਿਚ ਰਹਿਣ ਲੱਗਾ। ਸ਼ਨੀਵਾਰ ਸਵੇਰੇ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਫਿਰ ਉਸ ਨੂੰ ਖਬਰ ਮਿਲੀ ਕਿ ਉਸ ਦੇ ਪੁੱਤ ਨੇ ਅਜਿਹਾ ਕੀਤਾ ਹੈ। ਹੁਣ ਜੋ ਗੁਨਾਹ ਕੀਤਾ ਹੈ ਉਹ ਭੁਗਤਨਾ ਤਾਂ ਪਏਗਾ।
ਕਤਲ ਤੋਂ ਬਾਅਦ ਜਦੋਂ ਸੁਖਚੈਨ ਸਿੰਘ ਨੇ ਆਪਣੇ ਪਿੰਡ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਹੁਣ ਤੱਕ ਦਾ ਰਿਕਾਰਡ ਬਿਲਕੁਲ ਠੀਕ ਹੈ।
ਇਹ ਵੀ ਪੜ੍ਹੋ : ਥੱਪ/ੜ ਕਾਂ/ਡ ਦਾ ਸਮਰਥਨ ਕਰਨ ਵਾਲਿਆਂ ‘ਤੇ ਭੜਕੀ ਕੰਗਨਾ, ਕਿਹਾ- ‘ਜੇ ਇਹ ਸਹੀ ਤਾਂ ਕਤ.ਲ…’
ਉਸ ਨੇ ਕਬੱਡੀ ਵਿੱਚ ਬਹੁਤ ਨਾਮ ਕਮਾਇਆ। ਪਰ ਖੇਡ ਦੌਰਾਨ ਲੱਤ ‘ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਖੇਡ ਛੱਡਣੀ ਪਈ। ਉਸ ਦੇ ਪ੍ਰੇਮ ਸਬੰਧਾਂ ਬਾਰੇ ਪਿੰਡ ਦੇ ਬਹੁਤ ਸਾਰੇ ਲੋਕ ਵੀ ਜਾਣਦੇ ਸਨ।
ਵੀਡੀਓ ਲਈ ਕਲਿੱਕ ਕਰੋ -: