ਅਮਰੀਕੀ ਮਾਡਲ ਅਤੇ ਅਦਾਕਾਰਾ ਨਰਗਿਸ ਫਾਖਰੀ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਗੁਰੂ ਘਰ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਨਰਗਿਸ ਨੇ ਦੱਸਿਆ ਕਿ ਉਹ ਇੱਥੇ ਉਦੋਂ ਆਈ ਸੀ ਜਦੋਂ ਉਸ ਦੀ ਪਹਿਲੀ ਫਿਲਮ ਰੋਕ ਸਟਾਰ ਰਿਲੀਜ਼ ਹੋਈ ਸੀ।

2011 ਤੋਂ ਬਾਅਦ ਹੁਣ ਉਸ ਨੂੰ ਮੁੜ ਇੱਥੇ ਆਉਣ ਦਾ ਮੌਕਾ ਮਿਲਿਆ ਹੈ। ਉਹ ਬਹੁਤ ਸਕੂਨ ਮਹਿਸੂਸ ਕਰ ਰਹੀ ਹੈ। ਇੱਥੇ ਆ ਕੇ ਉਸ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਹਰ ਕਿਸੇ ਨੂੰ ਚਾਹੇ ਇੱਕ ਵਾਰ ਹੀ ਸਹੀ ਇਥੇ ਜ਼ਰੂਰ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬਿਨਾਂ ਡਰਾਈਵਰ ਦੌੜੀ ਟ੍ਰੇਨ, ਉਤਰ ਰੇਲਵੇ ਨੇ ਲੋਕੋ ਪਾਇਲਟ ਖਿਲਾਫ ਲਿਆ ਵੱਡਾ ਐਕਸ਼ਨ
ਨਰਗਿਸ ਫਾਖਰੀ ਜਿਸ ਨੇ ਇਮਤਿਆਜ਼ ਅਲੀ ਦੀ ਰੌਕਸਟਾਰ (2011) ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ, ਪਵਨ ਕਲਿਆਣ ਦੇ ਅਭਿਨੈ ਵਾਲੀ ਅਤੇ ਕ੍ਰਿਸ਼ ਜਗਰਲਾਮੁੜੀ ਵੱਲੋਂ ਨਿਰਦੇਸ਼ਿਤ ਤੇਲਗੂ ਫਿਲਮ ਹਰੀ ਹਰ ਹਰੀ ਵੀਰਾ ਮੱਲੂ ਵਿੱਚ ਰਾਜਕੁਮਾਰੀ ਰੋਸ਼ਨ ਆਰਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਨਰਗਿਸ ਆਪਣੇ ਐਕਸ ਬੁਆਏਫ੍ਰੈਂਡ ਉਦੈ ਚੋਪੜਾ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ਵਿੱਚ ਆਈ ਸੀ। ਉਹ ਉਦੈ ਚੋਪੜਾ ਨਾਲ ਨਿਊ ਈਅਰ ਸੈਲੀਬ੍ਰੇਸ਼ਨ ਵਿੱਚ ਦਿਸੀ ਸੀ ਜਿਸ ਤੋਂ ਬਾਅਦ ਉਸ ਨੂੰ ਟਰੋਲ ਵੀ ਕੀਤਾ ਗਿਆ ਸੀ।























