ਲੇਖਿਕਾ ਤੇ ਅਦਾਕਾਰਾ ਸੁਖਮਨੀ ਸਦਾਨਾ 3 ਮਾਰਚ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਨਿਰਮਾਤਾ ਅਤੇ ਰੀਅਲ ਅਸਟੇਟ ਡਿਵੈਲਪਰ ਸੰਨੀ ਗਿੱਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ। ਸੁਖਮਨੀ ਨੂੰ ਦਿਲਜੀਤ ਦੋਸਾਂਝ ਦੀ ਫਿਲਮ ਜੋਗੀ, ਮਾਧਵਨ ਦੀ ਰਾਕੇਟਰੀ ਦੀ ਸਕ੍ਰਿਪਟ ਲਿਖਣ ਅਤੇ ਹੋਰਾਂ ਲਈ ਤੇ ਕਈ ਸ਼ੋਅ ਜਿਵੇਂ ਤਾਂਡਵ, ਉੜਨ ਪਟੋਲਾ, ਤਨਵ ਅਤੇ ਫਿਲਮਾਂ ਜਿਵੇਂ ਮਨਮਰਜ਼ੀਆਂ ਆਦਿ ਵਿਚ ਅਦਾਕਾਰੀ ਲਈ ਜਾਣਿਆ ਜਾਂਦਾ ਹੈ।
ਸੰਨੀ ਗਿੱਲ ਵੈਨਕੂਵਰ, ਕੈਨੇਡਾ ਵਿੱਚ ਸਥਿਤ ਇੱਕ ਰੀਅਲ ਅਸਟੇਟ ਡਿਵੈਲਪਰ ਹੈ ਅਤੇ ਫਿਲਮ ਨਿਰਮਾਤਾ ਅਮਨ ਅਤੇ ਪਵਨ ਗਿੱਲ ਦਾ ਭਰਾ ਹੈ ਜਿਨ੍ਹਾਂ ਨੇ ਕਈ ਹਿੰਦੀ ਫਿਲਮਾਂ ਜਿਵੇਂ ਜਰਸੀ, ਸ਼ਹਿਜ਼ਾਦਾ, ਉੜਤਾ ਪੰਜਾਬ ਅਤੇ ਪੰਜਾਬੀ ਫਿਲਮਾਂ ਜਿਵੇਂ ਸ਼ਾਦਾ, ਪੁਆੜਾ, ਸੁਪਰ ਸਿੰਘ ਆਦਿ ਦਾ ਨਿਰਮਾਣ ਕੀਤਾ ਹੈ। ਸੰਨੀ, ਆਪਣੇ ਭਰਾਵਾਂ ਨਾਲ ਮਿਲ ਕੇ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਅਦਾਕਾਰੀ ਵਾਲੀ ਆਉਣ ਵਾਲੀ ਪੰਜਾਬੀ ਫਿਲਮ ‘ਕੁੜੀ ਹਰਿਆਣੇ ਵਲ ਦੀ’ ਦਾ ਨਿਰਮਾਣ ਕਰ ਰਿਹਾ ਹੈ।
ਇਸ ਜੋੜੇ ਦੇ ਅੰਮ੍ਰਿਤਸਰ ਵਿੱਚ ਤਿੰਨ ਦਿਨ ਵਿਆਹ ਦੇ ਪ੍ਰੋਗਰਾਮ ਚੱਲੇ, ਜਿਸ ਵਿੱਚ ਉਨ੍ਹਾਂ ਦੇ ਅਜ਼ੀਜ਼ਾਂ, ਨਜ਼ਦੀਕੀ ਪਰਿਵਾਰ ਅਤੇ ਦੋਸਤਾਂ ਨੇ ਸ਼ਿਰਕਤ ਕੀਤੀ ਅਤੇ ਅਸੀਂ ਇਸ ਨਵੀਂ ਵਿਆਹੀ ਜੋੜੀ ਦੇ ਅੱਗੇ ਦੇ ਸਫ਼ਰ ਵਿੱਚ ਸਾਰੇ ਪਿਆਰ, ਖੁਸ਼ੀ ਅਤੇ ਸਫਲਤਾ ਦੀ ਕਾਮਨਾ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: