ਏਅਰ ਇੰਡੀਆ ਨੇ ਯਾਤਰੀਆਂ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਨਵੀਂ ਸਹੂਲਤ ਨਾਲ ਹੁਣ ਯਾਤਰੀਆਂ ਨੂੰ ਕਿਰਾਏ ‘ਚ ਅਚਾਨਕ ਬਦਲਾਅ ਕਾਰਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਸਹੂਲਤ ਦਾ ਨਾਂ ‘ਫੇਅਰ ਲਾਕ’ ਹੈ। ਇਸ ਨਾਲ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਬਣਾਉਣਾ ਆਸਾਨ ਹੋ ਜਾਵੇਗਾ। ਦਰਅਸਲ, ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪ ‘ਤੇ ਟਿਕਟ ਬੁਕਿੰਗ ਪ੍ਰਕਿਰਿਆ ‘ਚ ਨਵਾਂ ਫੀਚਰ ‘ਫੇਅਰ ਲਾਕ’ ਸ਼ਾਮਲ ਕੀਤਾ ਹੈ। ਇਸ ਦੇ ਨਾਲ ਯਾਤਰੀ ਘੱਟ ਫੀਸ ‘ਤੇ 48 ਘੰਟਿਆਂ ਲਈ ਆਪਣੀ ਪਸੰਦ ਦੇ ਫਲਾਈਟ ਕਿਰਾਏ ਨੂੰ ਰਿਜ਼ਰਵ ਕਰ ਸਕਦੇ ਹਨ, ਤਾਂ ਜੋ ਉਹ ਆਰਾਮ ਨਾਲ ਆਪਣੇ ਯਾਤਰਾ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਸਕਣ।
ਇਸ ਸਹੂਲਤ ਦੇ ਕਾਰਨ ਹੁਣ ਯਾਤਰੀਆਂ ਨੂੰ ਆਪਣੀ ਮਨਪਸੰਦ ਫਲਾਈਟ ਦੇ ਕਿਰਾਏ ਵਿੱਚ ਅਚਾਨਕ ਬਦਲਾਅ ਜਾਂ ਸੀਟਾਂ ਦੀ ਉਪਲਬਧਤਾ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਧਿਆਨ ਵਿੱਚ ਰੱਖੋ ਕਿ ਇਹ ਸਹੂਲਤ ਸਿਰਫ ਉਡਾਣ ਦੀ ਮਿਤੀ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਨਿਰਧਾਰਤ ਉਡਾਣਾਂ ਲਈ ਉਪਲਬਧ ਹੈ।
ਫੇਅਰ ਲਾਕ ਪ੍ਰਾਪਤ ਕਰਨ ਲਈ ਏਅਰ ਇੰਡੀਆ ਦੇ ਯਾਤਰੀਆਂ ਨੂੰ ਸਿਰਫ਼ ਆਪਣੀ ਮਨਪਸੰਦ ਫਲਾਈਟ ਚੁਣਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਬੁਕਿੰਗ ਪ੍ਰਕਿਰਿਆ ਦੌਰਾਨ ਫੇਅਰ ਲਾਕ ਵਿਕਲਪ ਨੂੰ ਚੁਣਨਾ ਹੋਵੇਗਾ। ਹੁਣ ਇੱਕ ਵਾਰ ਗੈਰ-ਵਾਪਸੀਯੋਗ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਬਾਅਦ ਤੁਸੀਂ ਵੈੱਬਸਾਈਟ ਜਾਂ ਮੋਬਾਈਲ ਐਪ ‘ਤੇ ‘ਬੁਕਿੰਗ ਪ੍ਰਬੰਧਿਤ ਕਰੋ’ ਆਪਸ਼ਨ ਨੂੰ ਚੁਣ ਕੇ ਚੁਣੇ ਹੋਏ ਕਿਰਾਏ ‘ਤੇ ਆਪਣੀ ਬੁਕਿੰਗ ਦੀ ਪੁਸ਼ਟੀ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕੰਗਨਾ ਨੂੰ ਥੱਪ/ੜ ਮਾ/ਰਨ ਦਾ ਮਾਮਲੇ ‘ਚ ਐਕਸ਼ਨ, CISF ਦੀ ਲੇਡੀ ਕਾਂਟੇਬਲ ਸਸਪੈਂਡ
ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ ਕੁਝ ਭੁਗਤਾਨ ਕਰਨਾ ਹੋਵੇਗਾ। ਇਹ ਕਿਰਾਇਆ ਲਾਕ ਫ਼ੀਸ ਰੂਟ ‘ਤੇ ਨਿਰਭਰ ਕਰਦੀ ਹੈ ਅਤੇ ਪ੍ਰਤੀ ਯਾਤਰੀ ਪ੍ਰਤੀ ਟਿਕਟ ‘ਤੇ ਲਾਗੂ ਹੁੰਦਾ ਹੈ। ਹਾਲਾਂਕਿ ਇਹ ਫੀਸ ਗੈਰ-ਵਾਪਸੀ ਯੋਗ ਹੈ। ਫੇਅਰ ਲਾਕ ਏਅਰ ਇੰਡੀਆ ਦੀ ਵਧਦੀ ਹੋਈ ਸੇਵਾਵਾਂ ਵਿਚ ਇੱਕ ਨਵਾਂ ਵਾਧਾ ਹੈ, ਜਿਸ ਦਾ ਟੀਚਾ ਾਤਰੀਆਂ ਨੂੰ ਬਿਹਤਰ ਯਾਤਰਾ ਦਾ ਤਜਰਬਾ ਦੇਣਾ ਹੈ। ਦੱਸ ਦੇਈਏ ਕਿ 15 ਅਕਤੂਬਰ, 1932 ਨੂੰ ਆਪਣੀ ਨੂੰ ਆਪਣੀ ਪਹਿਲੀ ਉਡਾਨ ਤੋਂ ਬਾਅਦ ਤੋਂ, ਏਅਰ ਇੰਡੀਆ ਨੇ ਦੁਨੀਆ ਭਰ ਦੇ ਸ਼ਹਿਰਾਂ, ਯੂਐੱਸਏ, ਕੈਨੇਡਾ, ਯੂਕੇ, ਯੂਰਪ, ਦੱਖਣੀ-ਪੂਰਬ ਏਸ਼ੀਆ,ਆਸਟ੍ਰੇਲੀਆ ਅਤੇ ਖਾੜੀ ਲਈ ਨਾਨ-ਸਟਾਪ ਉਡਾਨਾਂ ਦੇ ਨਾਲ ਇੱਕ ਵੱਡਾ ਘਰੇਲੂ ਨੈਟਵਰਕ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: