ਮਾਰੂਤੀ ਕੰਪਨੀ ਆਪਣੀ ਜਾਪਾਨੀ ਮੂਲ ਕੰਪਨੀ ਸੁਜ਼ੂਕੀ ਦੀ ਮਦਦ ਨਾਲ ਇਲੈਕਟ੍ਰਿਕ ਏਅਰ ਕਾਪਟਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਮੁਤਾਬਕ ਇਲੈਕਟ੍ਰਿਕ ਏਅਰ ਕਾਪਟਰ ਡ੍ਰੋਨ ਤੋਂ ਵੱਡੇ ਪਰ ਰੈਗੂਲਰ ਹੈਲੀਕਾਪਟਰ ਤੋਂ ਛੋਟੇ ਹੋਣਗੇ ਜਿਨ੍ਹਾਂ ਵਿਚ ਪਾਇਲਟ ਸਣੇ ਘੱਟੋ-ਘੱਟ 3 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੋਵੇਗੀ। ਇਸ ਕਦਮ ਦਾ ਉਦੇਸ਼ ਭਾਰਤ ਵਿਚ ਵਿਸਤਾਰ ਕਰਨ ਤੋਂ ਪਹਿਲਾਂ ਜਾਪਾਨ ਤੇ ਅਮਰੀਕਾ ਵਿਚ ਉਪਭੋਗਤਾਵਾਂ ਨੂੰ ਸ਼ੁਰੂਆਤੀ ਤੌਰ ‘ਤੇ ਨਿਸ਼ਾਨਾ ਬਣਾ ਕੇ ਨਵੇਂ ਗਤੀਸ਼ੀਲਤਾ ਹੱਲ ਵਿੱਚ ਸ਼ੁਰੂਆਤੀ ਬੜ੍ਹਤ ਹਾਸਲ ਕਰਨਾ ਹੈ।
ਮਾਰੂਤੀ ਨਾ ਸਿਰਫ ਵਿਕਰੀ ਲਈ ਭਾਰਤੀ ਬਾਜ਼ਾਰ ਤਲਾਸ਼ਣ ਵਿਚ ਦਿਲਚਸਪੀ ਰੱਖਦਾ ਹੈ ਸਗੋਂ ਮੈਨੂਫੈਕਚਰਿੰਗ ਲਾਗਤ ਘੱਟ ਕਰਨ ਲਈ ਭਾਰਤ ਵਿਚ ਮੈਨੂਫੈਕਚਰਿੰਗ ‘ਤੇ ਵੀ ਵਿਚਾਰ ਕਰ ਰਹੀ ਹੈ। ਸੁਜ਼ੂਕੀ ਮੋਟਰ ਗਲੋਬਲ ਆਟੋਮੋਬਾਈਲ ਪਲਾਨਿੰਗ ਡਿਪਾਰਟਮੈਂਟ ਦੇ ਸਹਾਇਕ ਡਾਇਰੈਕਟਰ ਕੇਂਟੋ ਓਗੁਰਾ ਨੇ ਦੱਸਿਆ ਕਿ ਕੰਪਨੀ DGCA ਨਾਲ ਗੱਲਬਾਤ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇਲੈਕਟ੍ਰਿਕ ਏਅਰ ਕਾਪਟਰ ਨੂੰ ਸਕਾਈਡ੍ਰਾਈਵ ਨਾਂ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤੀ ਵਿਕਰੀ ਜਾਪਾਨ ਤੇ ਅਮਰੀਕਾ ਵਿਚ ਹੋਵੇਗੀ ਪਰ ਮਾਰੂਤੀ ਦੀ ਯੋਜਨਾ ਆਖਰਕਾਰ ਇਸ ਤਕਨੀਕ ਨੂੰ ‘ਮੇਕ ਇਨ ਇੰਡੀਆ’ ਪਹਿਲਕਦਮੀ ਰਾਹੀਂ ਭਾਰਤ ਵਿੱਚ ਲਿਆਂਦਾ ਜਾਣਾ ਹੈ।
ਕੰਪਨੀ ਮੌਜੂਦਾ ਸਮੇਂ ਭਾਰਤ ਵਿਚ ਸੰਭਾਵਿਤ ਗਾਹਕਾਂ ਤੇ ਪਾਰਟਨਰਸ਼ਿਪ ਦੀ ਪਛਾਣ ਕਰਨ ਲਈ ਬਾਜ਼ਾਰ ਰਿਸਰਚ ਕਰ ਰਹੀ ਹੈ। ਭਾਰਤ ਵਿਚ ਸਫਲ ਹੋਣ ਲਈ ਏਅਰ ਕਾਪਟਰ ਸਸਤੇ ਹੋਣੇ ਚਾਹੀਦੇ ਹਨ। ਸੁਜ਼ੂਕੀ ਮੋਟਰ ਦੇ ਸਹਾਇਕ ਪ੍ਰਬੰਧਕ ਕੇਂਟੋ ਓਗੁਰਾ ਨੇ ਮਾਡਲ ਨੂੰ ਹੈਲੀਕਾਪਟਰਾਂ ਤੋਂ ਸਸਤਾ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਵੱਡਾ ਫੈਸਲਾ, 15 ਤੋਂ 22 ਫਰਵਰੀ ਤੇਲ ਵਿਕਰੀ ਨਾ ਕਰਨ ਦਾ ਕੀਤਾ ਐਲਾਨ
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ 1.4 ਟਨ ਦੇ ਟੇਕ-ਆਫ ਵਜ਼ਨ ਦੇ ਨਾਲ ਏਅਰ ਕਾਪਟਰ ਇਕ ਰੈਗੂਲਰ ਹੈਲੀਕਾਪਟਰ ਦੇ ਵਜ਼ਨ ਦਾ ਲਗਭਗ ਅੱਧਾ ਹੋਵੇਗਾ। ਆਪਣੇ ਘੱਟ ਭਾਰ ਕਾਰਨ ਇਹ ਉਡਾਣ ਭਰਨ ਤੇ ਉਤਰਨ ਲਈ ਇਮਾਰਤਾਂ ਦੀਆਂ ਛੱਤਾਂ ਦਾ ਇਸਤੇਮਾਲ ਕਰ ਸਕਦੇ ਹਾ। ਇਸ ਤੋਂ ਇਲਾਵਾ ਇਲੈਕਟ੍ਰੀਫਿਕੇਸ਼ਨ ਕਾਰਨ ਜਹਾਜ਼ ਦੇ ਹਿੱਸਿਆਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ ਜਿਸ ਦੇ ਨਤੀਜੇ ਵਜੋਂ ਮੈਨੂਫੈਕਚਰਿੰਗ ਤੇ ਮੁਰੰਮਤ ਲਾਗਤ ਘੱਟ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ –