ਦੁਨੀਆ ਵਿੱਚ ਕੋਰੋਨਾ ਦੇ ਕੇਸ ਭਾਵੇਂ ਘੱਟ ਹੋ ਗਏ ਹਨ, ਪਰ ਇਸ ਮਹਾਮਾਰੀ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਹੈ। ਵਿਗਿਆਨੀ ਲਗਾਤਾਰ ਇਸ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ। ਇਸ ਵਿਚਾਲੇ ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਇੰਗਲੈਂਡ ਵਿੱਚ ਕੋਰੋਨਾ ਨੂੰ ਲੈ ਕੇ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਹਨ।
ਸੋਮਵਾਰ ਨੂੰ ਦੇਸ਼ ਦੇ ਨਾਂ ਸੰਬੋਧਨ ਵਿੱਚ ਬੋਰਿਸ ਨੇ ਹਾਲਾਂਕਿ ਮੰਨਿਆ ਕਿ ਕੋਵਿਡ ਦੀ ਅਗਲੀ ਲਹਿਰ ਓਮੀਕ੍ਰੋਨ ਤੋਂ ਵੀ ਬਦਤਰ ਹੋ ਸਕਦੀ ਹੈ। ਬ੍ਰਿਟੇਨ ਵੱਡੇ ਪੱਛਮੀ ਦੇਸ਼ਾਂ ਵਿੱਚ ਪਹਿਲਾ ਅਜਿਹਾ ਦੇਸ਼ ਹੈ, ਜਿਸ ਨੇ ਆਪਣੇ ਇਥੇ ਕੋਰੋਨਾ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ।
ਬ੍ਰਿਟੇਨ ਨੇ ਜਨਵਰੀ ਵਿੱਚ ਹੀ ਮਾਸਕ ਪਹਿਨਣ ਵਰਗੀਆਂ ਕਈ ਸ਼ਰਤਾਂ ਨੂੰ ਖਤਮ ਕਰ ਦਿੱਤਾ ਸੀ। ਹੁਣ ਪੀ.ਐੱਮ. ਦੇ ਨਵੇਂ ਐਲਾਨ ਤੋਂ ਬਾਅਦ ਸਕੂਲ-ਕਾਲਜਾਂ ਤੇ ਚਾਈਲਡਕੇਅਰ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਹਫਤੇ ਵਿੱਚ ਦੋ ਵਾਰ ਕੋਰੋਨਾ ਟੈਸਟ ਨਹੀਂ ਕਰਵਾਉਣਾ ਹੋਵੇਗਾ। 24 ਫਰਵਰੀ ਤੋਂ ਕੋਰੋਨਾ ਦੇ ਲੱਛਣ ਦਿਸਣ ‘ਤੇ ਖੁਦ ਨੂੰ ਆਈਸੋਲੇਟ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ 500 ਪਾਊਂਡ ਦਾ ਸਰਕਾਰੀ ਖਰਚ ਵੀ ਨਹੀਂ ਮਿਲੇਗਾ। ਇਸ ਤੋਂ ਇਲਾਵਾ 1 ਅਪ੍ਰੈਲ ਤੋਂ ਮੁਫਤ ਵਿੱਚ ਕੋਰੋਨਾ ਟੈਸਟ ਕਿਟ ਵੀ ਸਾਰਿਆਂ ਲਈ ਮੁਹੱਈਆ ਨਹੀਂ ਹੋਵੇਗੀ। ਅੰਤਰਰਾਸ਼ਟਰੀ ਯਾਤਰਾ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਕੋਵਿਡ ਪਾਸਪੋਰਟ ਦਿਖਾਉਣਾ ਜ਼ਰੂਰੀ ਨਹੀਂ ਹੋਵੇਗਾ।
ਪੀ.ਐੱਮ. ਜਾਨਸਨ ਨੇ ਕੋਵਿਡ ਪਾਬੰਦੀਆਂ ਤਾਂ ਖਤਮ ਕਰ ਦਿੱਤਾ ਹੈ ਪਰ ਨਾਗਰਿਕਾਂ ਨੂੰ ਖੁਦ ਹੀ ਆਪਣਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਬੋਰਿਸ ਨੇ ਕਿਹਾ ਕਿ ਪਾਬੰਦੀਆਂ ਨੂੰ ਹਟਾਉਣ ਦਾ ਮਤਲਬ ਕੋਰੋਨਾ ‘ਤੇ ਜਿੱਤ ਦਾ ਐਲਾਨ ਨਹੀਂ ਹੈ ਕਿਉਂਕਿ ਇਹ ਵਾਇਰਸ ਕਿਤੇ ਜਾਣ ਨਹੀਂ ਵਾਲਾ। ਇਹ ਸਾਡੇ ਵਿਚ ਹੀ ਰਹੇਗਾ ਤੇ ਫਿਰ ਸਿਰ ਚੁੱਕ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਹੋ ਸਕਦਾ ਹੈ ਕਿ ਅਗਲਾ ਵੇਰੀਐਂਟ ਜੋ ਆਏ, ਉਹ ਓਮੀਕ੍ਰੋਨ ਤੋਂ ਵੀ ਬਦਤਰ ਹੋਵੇ। ਸਾਡੇ ਵਿਗਿਆਨੀ ਦੱਸ ਰਹੇ ਹਨ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਜ਼ਰੂਰ ਆਉਣਗੇ, ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਵਿਗਿਆਨੀਆਂ ਨੂੰ ਖਦਸ਼ਾ ਹੈ ਕਿ ਇਸ ਨਾਲ ਕੋਰੋਨਾ ਨਾਲ ਜੰਗ ਲੜਨ ਵਿੱਚ ਦੇਸ਼ ਕਮਜ਼ੋਰ ਹੋ ਸਕਦਾ ਹੈ।