ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਜਲੰਧਰ ਵਿੱਚ ਇੱਕ ਚੋਣ ਰੈਲੀ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਪੰਜਾਬ ਵਿੱਚ ਉਦਯੋਗ ਨੂੰ ਪ੍ਰਫੁੱਲਤ ਕੀਤਾ ਜਾਵੇ, ਸਾਡੇ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਕੰਮ ਮਿਲੇ। ਇਸ ਲਈ ਅਸੀਂ ਵਿਕਾਸ ‘ਤੇ ਕੰਮ ਕਰ ਰਹੇ ਹਾਂ। ਅੱਜ ਜਲੰਧਰ ਨੂੰ ਵੀ ਵੰਦੇ ਭਾਰਤ ਟਰੇਨ ਮਿਲੀ ਹੈ। ਜਲੰਧਰ ਅਤੇ ਫਿਲੌਰ ਰੇਲਵੇ ਸਟੇਸ਼ਨਾਂ ਦਾ ਵਿਕਾਸ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਦੇ ਤੀਜੇ ਕਾਰਜਕਾਲ ‘ਚ ਦੇਸ਼ ਨਵੀਆਂ ਉਚਾਈਆਂ ਨੂੰ ਛੂਹੇਗਾ। ਮੈਂ ਪੰਜਾਬ ਦੇ ਬਜ਼ੁਰਗਾਂ ਨਾਲ ਇਕ ਵਾਅਦਾ ਕਰਨਾ ਚਾਹੁੰਦਾ ਹਾਂ। 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦਾ ਇੱਥੇ ਮੁਫ਼ਤ ਇਲਾਜ ਕੀਤਾ ਜਾਵੇਗਾ।
ਜਲੰਧਰ ਰੈਲੀ ‘ਚ ਪੀਐਮ ਮੋਦੀ ਨੇ ਕਿਹਾ- ਕੋਰੋਨਾ ਦੇ ਔਖੇ ਸਮੇਂ ‘ਚ ਤੁਸੀਂ ਸਾਰਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ ਸੀ। ਮੈਂ ਰਾਧਾ ਸੁਆਮੀ ਡੇਰੇ ਦੀ ਸੰਤ ਪਰੰਪਰਾ ਨੂੰ ਵੀ ਸਲਾਮ ਕਰਦਾ ਹਾਂ। ਪੰਜਾਬ ਮੇਰੇ ਲਈ ਨਵਾਂ ਨਹੀਂ ਹੈ। ਮੈਂ ਲੰਮਾ ਸਮਾਂ ਪੰਜਾਬ ਵਿੱਚ ਕੰਮ ਕੀਤਾ। ਮੈਂ ਕਈ ਵਾਰ ਇੱਥੇ ਜਲੰਧਰ ਵਿੱਚ ਆਪਣੇ ਦੁੱਖ-ਸੁੱਖ ਵੰਡੇ ਹਨ।
ਉਨ੍ਹਾਂ ਕਿਹਾ ਕਿ ਜਲੰਧਰ ਦਾ ਕੁਲਚਾ ਤੇ ਕੈਂਟ ਦਾ ਪਕੌੜਾ, ਜਲੰਧਰ ਦੇ ਉਸ ਪਿਆਰ ਦਾ ਕਰਜ਼ਾ ਅੱਜ ਵੀ ਮੇਰੇ ਸਿਰ ਹੈ। ਜਲੰਧਰ ਤੋਂ ਸਾਡੇ ਲੋਕ ਵੀ ਵੱਡੀ ਗਿਣਤੀ ਵਿਚ ਮੇਰੇ ਬਨਾਰਸ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਮੈਨੂੰ ਸੰਤ ਰਵਿਦਾਸ ਜੀ ਦੇ ਅਸਥਾਨ ਸ਼ੀਲ ਗੋਵਰਧਨਪੁਰ ਵਿਖੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : PSEB ਨੇ ਐਲਾਨਿਆ ਪੰਜਾਬੀ ਦੀ ਪ੍ਰੀਖਿਆ ਦਾ ਰਿਜ਼ਲਟ, ਵੈੱਬਸਾਈਟ ਤੋਂ ਹੀ ਵੇਖ ਸਕਣਗੇ ਵਿਦਿਆਰਥੀ
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਰਹੀ ਹੈ। ਇਸ ਮਿੱਟੀ ਦੀ ਸਹੁੰ, ਮੈਂ ਦੇਸ਼ ਨੂੰ ਝੁਕਣ ਨਹੀਂ ਦਿਆਂਗਾ, ਮੈਂ ਦੇਸ਼ ਨੂੰ ਰੁਕਣ ਨਹੀਂ ਦਿਆਂਗਾ। ਰਾਮ ਮੰਦਰ ਲਈ ਲੜਨ ਵਾਲਾ ਪਹਿਲਾ ਵਿਅਕਤੀ ਸਿੱਖ ਸੀ। ਇਸ ਵਾਰ ਉਹ ਰਾਮ ਮੰਦਰ ਦੇ ਪ੍ਰੋਗਰਾਮ ‘ਚ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: