ਪੰਜਾਬ ਦੇ ਜਲੰਧਰ ਛਾਉਣੀ ਦੇ ਸਿੱਖ LI ਫੁੱਟਬਾਲ ਗਰਾਊਂਡ ਵਿਖੇ 12 ਦਸੰਬਰ ਤੋਂ ਫੌਜ ਦੀ ਭਰਤੀ ਰੈਲੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਭਰਤੀ ਕਰੀਬ 8 ਦਿਨਾਂ ਤੱਕ ਚੱਲੇਗੀ। ਥਾਣਾ ਡਿਵੀਜ਼ਨ ਨੰਬਰ-7 ਅਧੀਨ ਆਉਂਦੇ ਅਰਬਨ ਅਸਟੇਟ ਫੇਜ਼-2 ਦੇ ਗੇਟ ਤੋਂ ਗਰਾਊਂਡ ਵਿੱਚ ਦਾਖ਼ਲਾ ਹੋਵੇਗਾ। ਇਸ ਸਬੰਧੀ ਸਾਰੀ ਜਾਣਕਾਰੀ ਭਾਰਤੀ ਫੌਜ ਦੀ ਵੈੱਬਸਾਈਟ ‘ਤੇ ਵੀ ਦਿੱਤੀ ਗਈ ਹੈ।
ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਰਮੀ ਅਗਨੀਵੀਰ ਸੋਲਜਰ ਜਨਰਲ ਡਿਊਟੀ, ਕਲਰਕ/ ਸਟੋਰਕੀਪਰ ਟੈਕਨੀਕਲ, ਟੈਕਨੀਕਲ, ਟਰੇਡਸਮੈਨ, ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ (ਵੈਟਰਨਰੀ), ਸੋਲਜਰ ਫਾਰਮਾਸਿਸਟ, ਹਲਦਾਰ (ਸਰਵੇਇਰ ਆਟੋਮੇਟਿਡ ਕਾਰਟੋਗ੍ਰਾਫਰ) ਅਤੇ ਧਾਰਮਿਕ ਅਧਿਆਪਕ (ਜੂਨੀਅਰ ਕਮਿਸ਼ਨਡ ਅਫਸਰ) ਦੀ ਭਰਤੀ ਕਰੇਗਾ। 12 ਦਸੰਬਰ ਤੋਂ 18 ਦਸੰਬਰ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ। ਜਦਕਿ ਔਰਤਾਂ ਲਈ ਇਹ ਸਮਾਂ 19 ਅਤੇ 20 ਦਸੰਬਰ ਤੈਅ ਕੀਤਾ ਗਿਆ ਹੈ।
ਭਰਤੀ ਰੈਲੀ ਲਈ ਐਡਮਿਟ ਕਾਰਡ ਉਮੀਦਵਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਈ-ਮੇਲ ਆਈਡੀ ਰਾਹੀਂ ਜਾਰੀ ਕੀਤੇ ਗਏ ਹਨ, ਜੋ ਰਜਿਸਟਰਡ ਆਈ.ਡੀ. ਰਾਹੀਂ ਸਿੱਧੇ ਵੈੱਬਸਾਈਟ ਤੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਭਰਤੀ ਲਈ ਦਸਤਾਵੇਜ਼ਾਂ ਦੀ ਸੂਚੀ ਅਧਿਕਾਰਤ ਵੈੱਬਸਾਈਟ www.joinIndianarmy.nic.in ‘ਤੇ ਪ੍ਰਦਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ, ਆਯੁਸ਼ਮਾਨ ਯੋਜਨਾ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਵਿੱਚ ਮੁੱਖ ਤੌਰ ‘ਤੇ ਦੱਸਿਆ ਗਿਆ ਹੈ ਕਿ ਭਰਤੀ ਵਾਲੇ ਦਿਨ ਕਿਹੜੇ-ਕਿਹੜੇ ਦਸਤਾਵੇਜ਼ ਲੈ ਕੇ ਆਉਣੇ ਹਨ। ਬਿਨਾਂ ਦਸਤਾਵੇਜ਼ਾਂ ਦੇ ਕਿਸੇ ਵੀ ਉਮੀਦਵਾਰ ਨੂੰ ਮੈਦਾਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਦੌਰਾਨ ਫੌਜ ਦੀ ਸਖਤ ਸੁਰੱਖਿਆ ਰਹੇਗੀ।
ਵੀਡੀਓ ਲਈ ਕਲਿੱਕ ਕਰੋ : –