aryan out arthur jail: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦਾ 28 ਦਿਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਨਸ਼ਿਆਂ ਦੇ ਮਾਮਲੇ ‘ਚ ਫਸੇ ਉਸ ਦੇ ਬੇਟੇ ਆਰੀਅਨ ਖਾਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ ਤੋਂ ਬਾਹਰ ਆਰਿਅਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

ਆਰੀਅਨ ਖਾਨ ਨੂੰ 28 ਅਕਤੂਬਰ ਨੂੰ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਹਾਲਾਂਕਿ ਅਦਾਲਤ ਨੇ ਉਸ ਦੇ ਸਾਹਮਣੇ 14 ਸ਼ਰਤਾਂ ਰੱਖੀਆਂ ਸਨ। ਆਰੀਅਨ ਖਾਨ ਦੀ ਜੇਲ੍ਹ ਤੋਂ ਰਿਹਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਆਰੀਅਨ ਖਾਨ ਨੇ ਮਾਸਕ ਪਾਇਆ ਹੋਇਆ ਸੀ। ਅਦਾਲਤ ਦੀਆਂ ਸ਼ਰਤਾਂ ਮੁਤਾਬਕ ਆਰੀਅਨ ਖਾਨ ਨੂੰ ਹਰ ਸ਼ੁੱਕਰਵਾਰ ਸਵੇਰੇ 11 ਤੋਂ 2 ਵਜੇ ਤੱਕ NCB ਦਫਤਰ ‘ਚ ਰਹਿਣਾ ਹੋਵੇਗਾ। ਉਸ ਨੂੰ ਇਕ ਲੱਖ ਦੇ ਮੁਚੱਲਕੇ ‘ਤੇ ਜ਼ਮਾਨਤ ਮਿਲ ਗਈ ਹੈ। ਆਰੀਅਨ ਕਿਸੇ ਵੀ ਤਰ੍ਹਾਂ ਦੂਜੇ ਮੁਲਜ਼ਮਾਂ ਨਾਲ ਸੰਪਰਕ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ।

ਆਰੀਅਨ ਖਾਨ ਨੂੰ ਆਪਣਾ ਪਾਸਪੋਰਟ ਵੀ ਅਦਾਲਤ ‘ਚ ਜਮ੍ਹਾ ਕਰਵਾਉਣਾ ਹੋਵੇਗਾ। ਆਰੀਅਨ ਬਿਨਾਂ ਇਜਾਜ਼ਤ ਮੁੰਬਈ ਤੋਂ ਬਾਹਰ ਵੀ ਨਹੀਂ ਜਾ ਸਕਦਾ। ਉਹ NCB ਤੋਂ ਇਜਾਜ਼ਤ ਲੈ ਕੇ ਹੀ ਬਾਹਰ ਜਾ ਸਕਦਾ ਹੈ। ਦੱਸਣਯੋਗ ਹੈ ਕਿ ਆਰੀਅਨ ਖਾਨ ਦੇ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ। ਆਰੀਅਨ ਨੂੰ 2 ਅਕਤੂਬਰ 2021 ਨੂੰ NCB ਦੁਆਰਾ ਕਰੂਜ਼ ਡਰੱਗ ਪਾਰਟੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
NCB ਨੇ ਆਰੀਅਨ ਖਾਨ ਤੋਂ ਕੁਝ ਦਿਨਾਂ ਤੱਕ ਪੁੱਛਗਿੱਛ ਕੀਤੀ, ਜਿਸ ਦੌਰਾਨ ਕਈ ਹੋਰ ਲੋਕਾਂ ਦੇ ਨਾਂ ਸਾਹਮਣੇ ਆਏ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਵੀ NCB ਦੇ ਰਡਾਰ ‘ਤੇ ਹੈ। ਆਰੀਅਨ ਖਾਨ ਨੂੰ 7 ਅਕਤੂਬਰ ਨੂੰ ਆਰਥਰ ਰੋਡ ਜੇਲ੍ਹ ਭੇਜ ਦਿੱਤਾ ਗਿਆ ਸੀ। ਆਰੀਅਨ ਖਾਨ ਦਾ ਮਾਮਲਾ ਪਹਿਲਾਂ ਸੈਸ਼ਨ ਕੋਰਟ ਗਿਆ, ਜਿੱਥੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ। ਇਸ ਤੋਂ ਬਾਅਦ ਆਰੀਅਨ ਖਾਨ ਦੀ ਕਾਨੂੰਨੀ ਟੀਮ ਨੇ ਬਾਂਬੇ ਹਾਈ ਕੋਰਟ ਤੱਕ ਪਹੁੰਚ ਕੀਤੀ, ਜਿੱਥੋਂ ਉਨ੍ਹਾਂ ਨੂੰ ਰਾਹਤ ਮਿਲੀ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

28 ਅਕਤੂਬਰ ਸ਼ਾਹਰੁਖ ਅਤੇ ਗੌਰੀ ਲਈ ਸ਼ਾਂਤੀ ਭਰਿਆ ਦਿਨ ਸੀ। ਸ਼ਾਹਰੁਖ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ, ਜਿੱਥੇ ਉਹ ਕਾਨੂੰਨੀ ਟੀਮ ਦੇ ਨਾਲ ਨਜ਼ਰ ਆ ਰਹੇ ਸਨ। ਬੇਟੇ ਦੀ ਰਿਹਾਈ ਦੀ ਖੁਸ਼ੀ ਸ਼ਾਹਰੁਖ ਦੀਆਂ ਅੱਖਾਂ ‘ਚ ਸਾਫ ਦਿਖਾਈ ਦੇ ਰਹੀ ਸੀ।