ਹਰਿਆਣਾ ਦੇ ਗੁਰੂਗ੍ਰਾਮ ‘ਚ ਇਕ ਰੈਸਟੋਰੈਂਟ ‘ਚ 5 ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਮਾਊਥ ਫਰੈਸ਼ਨਰ ਖਾਣਾ ਮਹਿੰਗਾ ਪੈ ਗਿਆ। ਜਿਵੇਂ ਹੀ ਉਨ੍ਹਾਂ ਨੇ ਮੂੰਹ ਵਿਚ ਮਾਊਥ ਫਰੈਸ਼ਨਰ ਪਾਇਆ, ਉਨ੍ਹਾਂ ਨੂੰ ਮੂੰਹ ਵਿੱਚ ਜਲਨ ਮਹਿਸੂਸ ਹੋਣ ਲੱਗੀ। ਉਲਟੀਆਂ ਆਉਣ ਲੱਗੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਦੇ ਮੂੰਹ ‘ਚੋਂ ਖੂਨ ਨਿਕਲਣ ਲੱਗਾ। ਸਾਰਿਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ 5 ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਡਾਕਟਰ ਮੁਤਾਬਕ ਇਹ ਇੱਕ ਖਤਰਨਾਕ ਐਸਿਡ ਹੈ। ਜਿਸ ਦਾ ਸੇਵਨ ਕਰਨ ਨਾਲ ਮੌਤ ਵੀ ਹੋ ਸਕਦੀ ਹੈ। ਇਸ ਸ਼ਿਕਾਇਤ ਤੋਂ ਬਾਅਦ ਗੁਰੂਗ੍ਰਾਮ ਦੇ ਖੇੜਕੀ ਦੌਲਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 2 ਮਾਰਚ ਨੂੰ ਰਾਤ 9.30 ਵਜੇ ਦੇ ਕਰੀਬ ਵਾਪਰੀ। ਤਿੰਨ ਜੋੜੇ ਗੁਰੂਗ੍ਰਾਮ ਦੇ ਸੈਕਟਰ-90 ਸਥਿਤ ਸੈਫਾਇਰ 90 ਲਾ ਫੋਰੈਸਟਾ ਰੈਸਟੋਰੈਂਟ ਵਿੱਚ ਡਿਨਰ ਕਰਨ ਗਏ ਸਨ।
ਸ਼ਿਕਾਇਤਕਰਤਾ ਅੰਕਿਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੇਹਾ, ਮਾਨਿਕ ਆਪਣੀ ਪਤਨੀ ਪ੍ਰੀਤਿਕਾ ਅਤੇ ਦੀਪਕ ਅਰੋੜਾ ਆਪਣੀ ਪਤਨੀ ਹਿਮਾਨੀ ਨਾਲ ਰੈਸਟੋਰੈਂਟ ‘ਚ ਖਾਣਾ ਖਾਣ ਗਏ ਸੀ। ਖਾਣਾ ਖਤਮ ਹੋਣ ਤੋਂ ਬਾਅਦ ਰੈਸਟੋਰੈਂਟ ਦੀ ਮਹਿਲਾ ਵੇਟਰ ਅੰਮ੍ਰਿਤਪਾਲ ਕੌਰ ਨੇ ਉਨ੍ਹਾਂ ਨੂੰ ਮਾਊਥ ਫਰੈਸ਼ਨਰ ਦਿੱਤਾ।
ਅੰਕਿਤ ਨੇ ਦੱਸਿਆ ਕਿ ਮੈਂ ਆਪਣੀ ਇਕ ਸਾਲ ਦੀ ਧੀ ਨੂੰ ਗੋਦੀ ‘ਚ ਫੜ੍ਹਿਆ ਹੋਇਆ ਸੀ, ਇਸ ਲਈ ਉਸ ਨੇ ਮਾਊਥ ਫਰੈਸਨਰ ਨਹੀਂ ਖਾਧਾ, ਜਦਕਿ ਉਸ ਦੀ ਪਤਨੀ ਸਮੇਤ ਉਸ ਦੇ 5 ਦੋਸਤਾਂ ਨੇ ਮਾਊਥ ਫਰੈਸਨਰ ਖਾਧਾ, ਜਿਸ ਤੋਂ ਬਾਅਦ ਉਨ੍ਹਾਂ ਦੇ ਮੂੰਹ ‘ਚ ਜਲਨ ਹੋਣ ਲੱਗੀ। ਮੂੰਹ ‘ਚੋਂ ਖੂਨ ਨਿਕਲਣ ਲੱਗਾ ਅਤੇ ਉਲਟੀਆਂ ਆਉਣ ਲੱਗੀਆਂ।
ਅੰਕਿਤ ਨੇ ਦੱਸਿਆ ਕਿ ਜਦੋਂ ਉਸ ਦੇ ਦੋਸਤਾਂ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਉਸ ਨੇ ਵੇਟਰ ਤੋਂ ਜ਼ਬਰਦਸਤੀ ਪੁੱਛਿਆ ਕਿ ਉਸ ਨੇ ਉਨ੍ਹਾਂ ਨੂੰ ਕੀ ਖੁਆਇਆ ਹੈ। ਇਸ ‘ਤੇ ਵੇਟਰ ਨੇ ਪੋਲੀਥੀਨ ਦਾ ਖੁੱਲ੍ਹਾ ਪੈਕੇਟ ਸਾਡੇ ਸਾਹਮਣੇ ਰੱਖ ਦਿੱਤਾ। ਅਸੀਂ ਉਸ ਖੁੱਲ੍ਹੇ ਹੋਏ ਪੈਕਟ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਇਹ ਵੀ ਪੜ੍ਹੋ : 103 ਸਾਲਾਂ ਬੇਬੇ ਦਾ ਬੈਂਡ-ਬਾਜੇ ਨਾਲ ਕੀਤਾ ਅੰਤਿਮ ਸੰਸਕਾਰ, ਸ਼ੁੱਧ ਸ਼ਾਕਾਹਾਰੀ, ਕਦੇ ਨਹੀਂ ਪੀਤਾ ਸੀ ਫਰਿੱਜ ਦਾ ਪਾਣੀ
ਪੰਜ ਵਿਅਕਤੀਆਂ ਦੀ ਸਿਹਤ ਬਹੁਤ ਖ਼ਰਾਬ ਹੋਣ ਦੇ ਬਾਵਜੂਦ ਰੈਸਟੋਰੈਂਟ ਦੇ ਸਟਾਫ਼ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ 100 ਨੰਬਰ ‘ਤੇ ਫੋਨ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਐਂਬੂਲੈਂਸ ਦੀ ਉਡੀਕ ਕਰਨ ਲੱਗੀ। ਬਾਅਦ ਵਿੱਚ ਸਾਰਿਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ
ਅੰਕਿਤ ਨੇ ਦੱਸਿਆ ਕਿ ਹਸਪਤਾਲ ਪਹੁੰਚ ਕੇ ਜਦੋਂ ਪੈਕੇਟ ਡਾਕਟਰ ਨੂੰ ਦਿਖਾਇਆ ਗਿਆ ਤਾਂ ਡਾਕਟਰ ਨੇ ਇਸ ਨੂੰ ਡਰਾਈ ਆਈਸ ਦੱਸਿਆ। ਡਾਕਟਰ ਮੁਤਾਬਕ ਇਹ ਇੱਕ ਖਤਰਨਾਕ ਐਸਿਡ ਹੈ, ਜਿਸ ਦਾ ਸੇਵਨ ਕਰਨ ਨਾਲ ਮੌਤ ਵੀ ਹੋ ਸਕਦੀ ਹੈ। ਪੀੜਤਾਂ ਨੇ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ। ਖੇੜਕੀ ਦੌਲਾ ਥਾਣੇ ਦੇ ਐਸਐਚਓ ਮਨੋਜ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: