ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ‘ਚ ਸ਼ੁੱਕਰਵਾਰ ਰਾਤ ਨੂੰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਇਸ ਵਿੱਚ ਇੱਕ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਜ਼ਖਮੀ ਗੈਂਗਸਟਰ ਰਾਜਵੀਰ ਸਿੰਘ ਹੈ, ਜੋ ਕਿ ਭਾਰਤ ਤੋਂ ਪਾਕਿਸਤਾਨ ਭੱਜ ਕੇ ਆਏ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ। ਗੈਂਗਸਟਰ ਰਾਜਵੀਰ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸੂਚਨਾ ਮੁਤਾਬਕ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਭਰਾ ਗੈਂਗਸਟਰ ਰਾਜਵੀਰ ਸਿੰਘ ਵਾਸੀ ਗੁਰਦਾਸਪੁਰ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਮਾਮਲਿਆਂ ‘ਚ ਬਠਿੰਡਾ ਜੇਲ ‘ਚ ਬੰਦ ਹੈ। ਬੀਤੀ ਰਾਤ ਉਹ ਆਪਣੀ ਬੈਰਕ ਵਿੱਚ ਸੀ। ਇਸ ਦੌਰਾਨ ਤਿੰਨ ਕੈਦੀ ਸ਼ੁਭਮ, ਗੁਰਮੁਖ ਸਿੰਘ ਅਤੇ ਜਗਰੋਸ਼ਨ ਸਿੰਘ ਵੀ ਉਥੇ ਆ ਗਏ। ਤਿੰਨੇ ਕੋਈ ਗੱਲ ਕਰ ਰਹੇ ਸਨ। ਅਚਾਨਕ ਤਿੰਨਾਂ ਵਿਚ ਕੀੜੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਇਕ ਕੈਦੀ ਨੇ ਉਸ ਦੇ ਸਿਰ ‘ਤੇ ਡੰਡੇ ਨਾਲ ਹਮਲਾ ਕੀਤਾ ਅਤੇ ਉਹ ਉਥੇ ਹੀ ਡਿੱਗ ਪਿਆ।
ਇਹ ਵੀ ਪੜ੍ਹੋ : CM ਮਾਨ ਅੱਜ ਪਹੁੰਚਣਗੇ ਫਾਜ਼ਿਲਕਾ, ਪੀਣ ਵਾਲੇ ਪਾਣੀ ਦੀ ਯੋਜਨਾ ਦਾ ਰੱਖਿਆ ਜਾਵੇਗਾ ਨੀਂਹ ਪੱਥਰ
ਇਸ ਹਮਲੇ ‘ਚ ਰਾਜਵੀਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਰੌਲਾ ਸੁਣ ਕੇ ਜੇਲ੍ਹ ਕਰਮਚਾਰੀ ਤੁਰੰਤ ਬੈਰਕ ਵਿੱਚ ਪੁੱਜੇ। ਜ਼ਖਮੀ ਰਾਜਵੀਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਉਸ ਦੀ ਹਾਲਤ ਠੀਕ ਹੈ ਇਸ ਲਈ ਡਾਕਟਰ ਨੇ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਡਾਕਟਰ ਨੇ MLR ਕੱਟ ਕੇ ਸਬੰਧਤ ਥਾਣੇ ਨੂੰ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: