ਪੰਜਾਬ ਵਿਚ ਪੁਲਿਸ ਨੇ ਨਵੇਂ ਸਾਲ ‘ਤੇ ਹੋਣ ਵਾਲੇ ਸਮਾਗਮਾਂ ‘ਚ ਗੁੰਡਾਗਰਦੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਪਰ ਫਿਰ ਵੀ ਗੁੰਡਾਗਰਦੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਦੇਖਣ ਨੂੰ ਮਿਲ ਰਹੇ ਹਨ। ਜਲੰਧਰ ‘ਚ ਪੁਲਿਸ ਫੋਰਸ ਦੇ ਸਾਹਮਣੇ ਹੀ ਹੰਗਾਮਾ ਅਤੇ ਗੁੰਡਾਗਰਦੀ ਹੋਈ। ਪੁਲਿਸ ਦੇ ਸਾਹਮਣੇ ਗੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਵਿੱਚ ਇੱਕ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ।
ਜਾਣਕਾਰੀ ਅਨੁਸਾਰ ਲੁਟੇਰੇ ਨੌਜਵਾਨ ਵਾਹਨਾਂ ਅਤੇ ਟਰੈਕਟਰਾਂ ‘ਤੇ ਮਿਊਜ਼ਿਕ ਸਿਸਟਮ ਲਗਾ ਕੇ ਉੱਚੀ ਆਵਾਜ਼ ‘ਚ ਗੀਤ ਵਜਾਉਂਦੇ ਹੋਏ PPR ਮਾਲ ਨੇੜੇ ਪਹੁੰਚ ਗਏ। ਉਥੇ ਹੀ ਟਰੈਕਟਰ ਸਵਾਰ ਗੁੰਡਿਆਂ ਦੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਬਹਿਸ ਵੀ ਹੋਈ। ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਵਜਾਇਆ ਜਾ ਰਿਹਾ ਸੰਗੀਤ ਬੰਦ ਕਰਨ ਲਈ ਕਹਿ ਰਹੇ ਸਨ। ਪਰ ਨੌਜਵਾਨ ਨਹੀਂ ਮੰਨ ਰਹੇ ਸਨ।
ਇਹ ਵੀ ਪੜ੍ਹੋ : ਕਾਬੁਲ ਦੇ ਫੌਜੀ ਹਵਾਈ ਅੱਡੇ ‘ਤੇ ਧਮਾਕਾ: ਹਮਲੇ ‘ਚ 10 ਲੋਕਾਂ ਦੀ ਮੌਤ, 8 ਜ਼ਖਮੀ
ਜਲੰਧਰ ਦੇ PPR ਮਾਲ ਵਿੱਚ ਨਵੇਂ ਸਾਲ ਦੀ ਆਮਦ ਦੇ ਸਬੰਧ ਵਿੱਚ ਜਸ਼ਨ ਪ੍ਰੋਗਰਾਮ ਦੌਰਾਨ ਗੁੰਡਾਗਰਦੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿਚ ਨੌਜਵਾਨ ਪੁਲਿਸ ਵਾਲਿਆਂ ਤੋਂ ਮਦਦ ਮੰਗ ਰਹੇ ਹਨ ਅਤੇ ਗੁੰਡਿਆਂ ਨੂੰ ਫੜਨ ਦੀ ਗੁਹਾਰ ਲਗਾ ਰਹੇ ਹਨ ਪਰ ਪੁਲਿਸ ਵਾਲੇ ਕੋਈ ਮਦਦ ਨਹੀਂ ਕਲਰ ਰਹੇ। ਦੱਸਿਆ ਜਾ ਰਿਹਾ ਹੈ PPR ਮਾਲ ਵਿੱਚ ਪੁਲਿਸ ਨੇ ਚਾਰੇ ਪਾਸਿਓਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਪਰ ਹੰਗਾਮਾ ਫਿਰ ਵੀ ਕਾਬੂ ਵਿਚ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -: