ਪੰਜਾਬ ਸਰਕਾਰ ਨੇ ਸਰਕਾਰੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਤੇ ਮੁਲਾਜ਼ਮਾਂ ਦੀ ਸਮੇਂ ਦੀ ਪਾਬੰਦੀ ਨੂੰ ਨਿਸ਼ਚਿਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਹੁਣ ਟਰਾਂਸਪੋਰਟ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਆਪਣੀ ਹਾਜ਼ਰੀ ‘M Seva App’ ਰਾਹੀਂ ਲਗਾਉਣੀ ਹੋਵੇਗੀ।
ਨਵੇਂ ਨਿਯਮਾਂ ਤਹਿਤ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਦੇ ਇਕ ਮਿੰਟ ਬਾਅਦ ਹਾਜ਼ਰੀ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਜੇਕਰ ਮੁਲਾਜ਼ਮ ਸਮੇਂ ‘ਤੇ ਦਫਤਰ ਨਹੀਂ ਪਹੁੰਚਦਾ ਜਾਂ ਨਿਰਧਾਰਤ ਸਮੇਂ ‘ਤੇ ਹਾਜ਼ਰੀ ਨਹੀਂ ਲਗਾਉਂਦਾ ਤਾਂ ਉਸ ਦੀ ਤਨਖਾਹ ਕੱਟ ਲਈ ਜਾਵੇਗੀ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕੋਈ ਵੀ ਮੁਲਾਜ਼ਮ ਘਰ ਬੈਠ ਕੇ ਆਨਲਾਈਨ ਹਾਜ਼ਰੀ ਨਹੀਂ ਲਾ ਸਕੇਗਾ, ਕਿਉਂਕਿ ਸਬੰਧਤ ਨੂੰ ਜੀਓ ਫੈਂਸਿੰਗ ਦੇ ਨਾਲ-ਨਾਲ ਲਾਟੀਟਿਊਡ ਅਤੇ ਲੌਂਗੀਟਿਊਡ ਸਾਫਟਵੇਅਰ ਦਾ ਇਸਤੇਮਾਲ ਵੀ ਕਰਨਾ ਪਏਗਾ, ਜਿਸ ਨਾਲ ਹਾਜ਼ਰੀ ਲਗਾਉਣ ਸਮੇਂ ਸਬੰਧਤ ਮੁਲਾਜ਼ਮ ਦੀ ਲੋਕੇਸ਼ਨ ਵੀ ਦਫਤਰ ਕੋਲ ਪਹੁੰਚ ਜਾਵੇਗੀ ਤੇ ਜੇਕਰ ਮੁਲਾਜ਼ਮ ਨੇ ਦਫਤਰ ਤੋਂ ਬਾਹਰ ਕਿਸੇ ਕੰਮ ਜਾਣਾ ਹੈ ਤਾਂ ਮੁਲਾਜ਼ਮ ਮੋਬਾਈਲ ਰਾਹੀਂ ਆਪਣੀ ਲੋਕੇਸ਼ਨ ਭੇਜਣੀ ਯਕੀਨੀ ਬਣਾਏਗਾ।
ਇਹ ਵੀ ਪੜ੍ਹੋ : ਸਸਪੈਂਡ ਇੰਸਪੈਕਟਰ ਰੌਨੀ ਸਿੰਘ ਦੀ ਜ਼ਮਾਨਤ ਹੋਈ ਰੱਦ, ਕਰਨਲ ਬਾਠ ਦੀ ਪਤਨੀ ਨੇ ਦਿੱਤਾ ਵੱਡਾ ਬਿਆਨ
ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਸਰਕਾਰੀ ਦਫਤਰਾਂ ਵਿਚ ਅਨੁਸ਼ਾਸਨ ਕਾਇਮ ਕਰਨਾ ਤੇ ਜਨਤਕ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ। ਟਰਾਂਸਪੋਰਟ ਵਿਭਾਗ ਤੋਂ ਸ਼ੁਰੂ ਕੀਤੀ ਗਈ ਇਹ ਪ੍ਰਣਾਲੀ ਭਵਿੱਖ ਵਿਚ ਹੋਰ ਵਿਭਾਗਾਂ ਵਿਚ ਵੀ ਲਾਗੂ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
