ਅੰਮ੍ਰਿਤਸਰ ‘ਚ 15 ਸਾਲ ਪੁਰਾਣੇ ਡੀਜ਼ਲ ਆਟੋ ‘ਤੇ ਪਾਬੰਦੀ ਲਗਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਆਟੋ ਚਾਲਕ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਆਟੋ ਚਾਲਕ ਅਤੇ ਟ੍ਰੈਫਿਕ ਪੁਲਸ ਆਹਮੋ-ਸਾਹਮਣੇ ਹੋ ਗਏ।
ਵਾਹਨ ਚਾਲਕਾਂ ਨੇ ਸ਼ਹਿਰ ਵਿੱਚ ਸੜਕ ਜਾਮ ਕਰ ਦਿੱਤੀ। ਭੰਡਾਰੀ ਪੁਲ ਪੂਰੀ ਤਰ੍ਹਾਂ ਜਾਮ ਨਾਲ ਘਿਰਿਆ ਹੋਇਆ ਹੈ। ਵਾਹਨ ਚਾਲਕ ਆਟੋਆਂ ਦੀਆਂ ਛੱਤਾਂ ‘ਤੇ ਚੜ੍ਹ ਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਵਾਹਨ ਚਾਲਕਾਂ ਨੇ ਸੜਕਾਂ ‘ਤੇ ਆਪਣੇ ਆਟੋ ਪਾਰਕ ਕਰਕੇ ਟਰੈਫਿਕ ਵਿਵਸਥਾ ਵਿੱਚ ਵਿਘਨ ਪਾਇਆ ਹੋਇਆ ਹੈ। ਸ਼ਹਿਰ ਵਿੱਚ ਜਾਮ ਲੱਗਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਭੰਡਾਰੀ ਪੁਲ ’ਤੇ ਵੱਡੀ ਗਿਣਤੀ ’ਚ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਵੀ ਜਾਮ ’ਚ ਫਸੇ ਲੋਕਾਂ ਨੂੰ ਬਚਾਉਣ ਲਈ ਕਈ ਰੂਟ ਮੋੜ ਦਿੱਤੇ ਹਨ।
ਦੱਸ ਦੇਈਏ ਕਿ ਸਰਕਾਰ ਨੇ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਨਵੇਂ ਇਲੈਕਟ੍ਰਿਕ ਆਟੋ ਨਾਲ ਬਦਲਣ ਦੀ ਯੋਜਨਾ ਸ਼ੁਰੂ ਕੀਤੀ ਹੈ। 15 ਸਾਲ ਪੁਰਾਣੇ ਆਟੋ ਸ਼ਹਿਰ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਪੁਲਿਸ ਧੱਕੇਸ਼ਾਹੀ ਕਰਕੇ ਆਟੋ ਚਾਲਕਾਂ ਦੇ ਧੜਾਧੜ ਚਲਾਨ ਕਰਕੇ ਆਟੋ ਬੰਦ ਕਰ ਰਹੀ ਹੈ। ਜਦੋਂ ਤੱਕ ਉਨ੍ਹਾਂ ਦੇ ਚਲਾਨ ਮਾਫ ਨਹੀਂ ਕੀਤੇ ਜਾਂਦੇ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ। ਕਈ ਗਰੀਬ ਆਟੋ ਚਾਲਕ ਅਜਿਹੇ ਹਨ ਜੋ ਇਲੈਕਟ੍ਰਿਕ ਆਟੋ ਅਜੇ ਨਹੀਂ ਖਰੀਦ ਸਕਦੇ ਹਨ।
ਇਹ ਵੀ ਪੜ੍ਹੋ : ਪਟਿਆਲਾ : ਅੱਖਾਂ ‘ਚ ਮਿਰਚਾਂ ਪਾ ਕੇ ਲੁੱਟ, ਗੈਸ ਏਜੰਸੀ ਮਾਲਕ ਦੇ ਭਤੀਜੇ ਤੋਂ ਖੋਹਿਆ ਨੋਟਾਂ ਨਾਲ ਭਰਿਆ ਬੈਗ
ਆਟੋ ਚਾਲਕਾਂ ਮੁਤਾਬਕ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਉਹ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਸਕਦੇ ਹਨ। ਆਟੋ ਯੂਨੀਅਨ ਹਾਰ ਨਹੀਂ ਮੰਨ ਰਹੀ ਹੈ। ਭੰਡਾਰੀ ਪੁਲ ’ਤੇ ਧਰਨੇ ਕਾਰਨ ਜਲੰਧਰ ਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀ ਸੜਕ ਫਿਲਹਾਲ ਬੰਦ ਹੈ।
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…