ਐਪਲ ਨਵੀਂ-ਨਵੀਂ ਤਕਨੀਕ ਲਈ ਜਾਣਿਆ ਜਾਂਦਾ ਹੈ ਜੋ ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਕਰ ਚੁੱਕਾ ਹੈ। ਖਾਸ ਕਰਕੇ ਐਪਲ ਵਾਚ ਅਕਸਰ ਸੁਰਖੀਆਂ ਵਿਚ ਆਉਂਦੀ ਹੈ ਕਿਉਂਕਿ ਇਹ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਨਾਲ ਜੁੜੀ ਅਚਾਨਕ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਬਾਰੇ ਦੱਸ ਦਿੰਦੀ ਹੈ। ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਵਰਗੇ ਗੰਭੀਰ ਰੋਗਾਂ ਦਾ ਪਤਾ ਡਾਕਟਰ ਨਾਲ ਮਿਲਣ ਤੋਂ ਪਹਿਲਾਂ ਐਪਲ ਵਾਚ ਨੇ ਲਗਾ ਦਿੱਤਾ ਸੀ। ਹੁਣੇ ਜਿਹੇ ਅਮਰੀਕਾ ਵਿਚ ਇਕ ਸ਼ਖਸ ਨੇ ਵੀ ਦਿਲ ਦੀ ਬੀਮਾਰੀ ਦਾ ਪਤਾ ਲਗਾਉਣ ਵਿਚ ਮਦਦ ਕਰਨ ਲਈ ਆਪਣੀ ਐਪਲ ਵਾਚ ਨੂੰ ਧੰਨਵਾਦ ਦਿੱਤਾ।
ਸਾਊਥ ਕੈਰੋਲਿਨਾ ਯੂਨੀਵਰਸਿਟੀ ਦੇ 65 ਸਾਲ ਦੇ ਰਿਟਾਇਰਡ ਪ੍ਰੋਫੈਸਰ ਜੇਫ ਪ੍ਰੀਸਟ ਨੂੰ ਆਪਣੀ ਐਪਲ ਵਾਚ ਦੀ ਬਦੌਲਤ ਦਿਲ ਦੀ ਸਮੱਸਿਆ ਦਾ ਪਤਾ ਲੱਗਾ। ਰਿਪੋਰਟ ਮੁਤਾਬਕ ਇਕ ਦਿਨ ਉਹ ਘਰ ‘ਤੇ ਆਰਾਮ ਕਰ ਰਹੇ ਸੀ ਉਦੋਂ ਘੜੀ ਨੇ ਅਚਾਨਕ ਅਲਰਟ ਦੇ ਦਿੱਤਾ। ਪਹਿਲਾਂ ਕਦੇ ਦਿਲ ਦੀ ਬੀਮਾਰੀ ਨਾ ਹੋਣ ਕਾਰਨ ਜੈੱਫ ਨੂੰ ਲੱਗਾ ਸ਼ਾਇਦ ਘੜੀ ਵਿਚ ਖਰਾਬੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਘੜੀ ਵਿਚ ਕੋਈ ਦਿੱਕਤ ਹੈ, ਮੈਂ ਬਿਲਕੁਲ ਸਾਧਾਰਨ ਮਹਿਸੂਸ ਕਰ ਰਿਹਾ ਸੀ।
ਉਸ ਦੀ ਪਤਨੀ ਦੇ ਕਹਿਣ ‘ਤੇ ਜੈਫ ਨੇ ਅਲਰਟ ਨੂੰ ਗੰਭੀਰਤਾ ਨਾਲ ਲਿਆ ਤੇ ਡਾਕਟਰ ਨੇ ਤੁਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਹਾਲਾਂਕਿ ਜੈਫ ਨੂੰ ਕੋਈ ਲੱਛਣ ਨਹੀਂ ਦਿਖ ਰਿਹਾ ਸੀ। ਜਾਂਚ ਵਿਚ ਲਗਾਤਾਰ ਦਿਲ ਦੀ ਧੜਕਣ ਅਨਿਯਮਿਤ ਪਾਈ ਗਈ ਸੀ।
ਡਾਕਟਰ ਦੀ ਪਹਿਲੀ ਜਾਂਚ ਦੇ ਬਾਅਦ ਜੈਫ ਨੇ ਦਵਾਈਆਂ ਲੈਣਾ ਸ਼ੁਰੂ ਕੀਤਾ ਤਾਂ ਕਿ ਉਨ੍ਹਾਂ ਦਾ ਦਿਲ ਸਹੀ ਤਰ੍ਹਾਂ ਤੋਂ ਕੰਮ ਕਰੇ। ਹਾਲਾਂਕਿ ਦੋ ਦਿਨ ਬਾਅਦ ਵੀ ਉਨ੍ਹਾਂ ਨੂੰ ਦਿਲ ਦੀ ਧੜਕਣ ਅਨਿਯਮਿਤ ਹੋਣ ਦੀ ਸਮੱਸਿਆ ਹੋ ਗਈ। ਭਾਵੇਂ ਹੀ ਉਹ ਪੂਰੀ ਤਰ੍ਹਾਂ ਠੀਕ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੀ ਪਤਨੀ ਨੇ ਨਿਸ਼ਚਿਤ ਕੀਤਾ ਕਿ ਉਹ ਦਵਾਈਆਂ ਲੈਂਦੇ ਰਹੇ ਤੇ ਡਾਕਟਰ ਨਾਲ ਮਿਲਣ ਦਾ ਸਮਾਂ ਵੀ ਬੁੱਕ ਕਰ ਦਿੱਤਾ। ਉਸ ਸਮੇਂ ਤੋਂ ਪਹਿਲਾਂ ਜੈਫ ਗੋਲਫ ਖੇਡਣ ਗਏ ਜਿਥੇ ਉਨ੍ਹਾਂ ਨੇ ਫਿਰ ਆਪਣੀ ਦਿਲ ਦੀ ਧੜਕਨ ਵਿਚ ਬਦਲਾਅ ਮਹਿਸੂਸ ਕੀਤਾ। ਹਾਲਾਂਕਿ ਕੁਝ ਦੇਰ ਬਾਅਦ ਉਹ ਸਾਧਾਰਨ ਹੋ ਗਈ। ਉਨ੍ਹਾਂ ਕਿ ਮੈਂ ਆਪਣੀ ਘੜੀ ਦੇਖੀ ਤੇ ਦੇਖਿਆ ਕਿ ਦਿਲ ਦੀ ਧੜਕਣ ਰੈਗੂਲਰ ਹੋਣਾ ਬੰਦ ਹੋ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਬੋਲੇ-‘MSP ਕਾਨੂੰਨ ਜਲਦਬਾਜ਼ੀ ‘ਚ ਨਹੀਂ ਲਿਆਂਦਾ ਜਾ ਸਕਦਾ’
ਡਾਕਟਰ ਕੋਲ ਜਾਣ ਦੇ ਬਾਅਦ ਵੀ ਜੈਫ ਨੇ ਆਪਣੀ ਐਪਲ ਵਾਚ ਤੋਂ ਲਗਾਤਾਰ ਦਿਲ ਦੀ ਧੜਕਣ ‘ਤੇ ਨਜ਼ਰ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘੜੀ ਨੇ ਉਨ੍ਹਾਂ ਨੂੰ ਦਿਲ ਦੀ ਨਿਗਰਾਨੀ ਰੱਖਣ ਵਿਚ ਬਹੁਤ ਮਦਦ ਕੀਤੀ। ਘੜੀ ਦੀ ਮਦਦ ਨਾਲ ਬਿਨਾਂ ਵਾਰ-ਵਾਰ ਡਾਕਟਰ ਦੇ ਕੋਲ ਜਾਣ ਦੀ ਬਜਾਏ ਆਪਣੀ ਧੜਕਣ ਦੇਖ ਸਕਦੇ ਸਨ। ਜੈੱਫ ਮੁਤਾਬਕ ਇਸ ਨਿਗਰਾਨੀ ਨੇ ਉਨ੍ਹਾਂ ਨੂੰ ਨਾ ਸਿਰਫ ਦਿਲ ਦਾ ਧਿਆਨ ਰੱਖਣ ਵਿਚ ਮਦਦ ਕੀਤੀ ਸਗੋਂ ਐਕਟਿਵ ਤੇ ਬੇਫਿਕਰ ਜ਼ਿੰਦਗੀ ਜਿਊਣ ਦਾ ਹੌਸਲਾ ਵੀ ਦਿੱਤਾ।
ਵੀਡੀਓ ਲਈ ਕਲਿੱਕ ਕਰੋ –