ਹੁੰਡਈ ਦੇ ਲਗਜ਼ਰੀ ਕਾਰ ਬ੍ਰਾਂਡ ਜੈਨਸਿਸ ਨੇ ਹਾਲ ਹੀ ‘ਚ ਆਪਣੀ ਲਗਜ਼ਰੀ ਇਲੈਕਟ੍ਰਿਕ ਕਾਰ GV 70 SUV ਦਾ ਪ੍ਰਦਰਸ਼ਨ ਕੀਤਾ ਹੈ। ਕੰਪਨੀ ਨੇ ਆਟੋ ਗੁਆਂਗਜ਼ੂ 2021 ਵਿੱਚ ਇਸ ਕਾਰ ਤੋਂ ਪਰਦਾ ਹਟਾ ਦਿੱਤਾ ਹੈ। ਈਂਧਨ ਨਾਲ ਚੱਲਣ ਵਾਲੇ ਮਾਡਲ ਦੀ ਤੁਲਨਾ ‘ਚ ਇਸ ਵਿੱਚ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਹ ਇਲੈਕਟ੍ਰਿਕ ਕਾਰ ਲੰਬੀ ਰੇਂਜ ਦੇ ਨਾਲ ਆਉਂਦੀ ਹੈ।
ਇਹ ਕਾਰ ਸਪੈਸ਼ਲ ਬੂਸਟ ਮੋਡ ਦੇ ਨਾਲ ਆਉਂਦੀ ਹੈ। ਇਹ ਬੂਸਟ ਮੋਡ ਥੋੜ੍ਹੇ ਸਮੇਂ ਲਈ ਕਾਰ ਦੀ ਪਾਵਰ ਆਉਟਪੁੱਟ ਨੂੰ ਵਧਾਉਂਦਾ ਹੈ, ਜਿਸ ਨਾਲ ਡਰਾਈਵਰ ਨੂੰ ਡਰਾਈਵਿੰਗ ਦਾ ਵਧੀਆ ਅਨੁਭਵ ਮਿਲਦਾ ਹੈ। Genesis GV 70 ਵਿੱਚ, ਤੁਹਾਨੂੰ ਇੱਕ ਲੰਬੀ ਰੇਂਜ ਮਿਲਦੀ ਹੈ। ਇਸ ਤੋਂ ਇਲਾਵਾ ਇਹ ਕਾਰ ਰਿਵਰਸ ਚਾਰਜਿੰਗ ਸਪੋਰਟ ਦੇ ਨਾਲ ਵੀ ਆਉਂਦੀ ਹੈ। ਇਸ ਪ੍ਰੀਮੀਅਮ ਈਵੀ ਦਾ ਨਿਰਮਾਣ ਉੱਤਰੀ ਅਮਰੀਕਾ ਦੇ ਅਲਾਬਾਮਾ ਪਲਾਂਟ ਵਿੱਚ ਕੀਤਾ ਗਿਆ ਹੈ। ਇਹ ਕਾਰ ਸਿਰਫ 4.5 ਸੈਕਿੰਡ ‘ਚ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ। ਕਾਰ ਦੀ ਬੈਟਰੀ 350kW ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਸਿਰਫ 18 ਮਿੰਟਾਂ ‘ਚ 10 ਤੋਂ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ। ਬੂਸਟ ਮੋਡ ਵਿੱਚ ਇਸਦਾ ਪਾਵਰਟ੍ਰੇਨ 483hp/700Nm ਦਾ ਉਤਪਾਦਨ ਕਰਦਾ ਹੈ। ਕੰਪਨੀ ਇਸ ਕਾਰ ਨੂੰ ਅਗਲੇ ਸਾਲ ਬਾਜ਼ਾਰ ‘ਚ ਲਾਂਚ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: