WhatsApp ਨੇ ਭਾਰਤ ਵਿਚ ਹੈਲਪਲਾਈਨ ਸੇਵਾ ਲਾਂਚ ਕਰਨ ਦਾ ਐਲਾਨ ਕੀਤਾ ਹੈ। WhatsApp ਨੇ ਕਿਹਾ ਕਿ ਇਨ੍ਹਾਂ ਹੈਲਪਲਾਈਨ ਜ਼ਰੀਏ ਗਲਤ ਸੂਚਨਾ, ਏਆਈ ਜਨਰੇਟਿਡ ਫਰਜ਼ੀ ਕੰਟੈਂਟ ਤੇ ਡੀਪਫੇਕ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
Meta ਤੇ ਮਿਸਇਨਫਰਮੇਸ਼ਨ ਕਾਬੈਟ ਅਲਾਇੰਸ ਨੇ ਕਿਹਾ ਕਿ ਵ੍ਹਟਸਐਪ ਯੂਜਰਸ ਲਈ ਜਲਦ ਹੀ ਹੈਲਪਲਾਈਨ ਡੈਸਕ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਥੇ ਯੂਜਰਸ ਫਰਜ਼ੀ ਸੂਚਨਾਵਾਂ ਨੂੰ ਲੈ ਕੇ ਸ਼ਿਕਾਇਤ ਕਰ ਸਕਣਗੇ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਸਾਲ ਹੋਣ ਵਾਲੀਆਂ ਚੋਣਾਂ ਵਿਚ ਫਰਜ਼ੀ ਤੇ ਏਆਈ ਨਾਲ ਤਿਆਰ ਕੰਟੈਂਟ ਨੂੰ ਰੋਕਣ ਲਈ ਗੂਗਲ, ਅਮੇਜਨ, ਮਾਈਕ੍ਰੋਸਾਫਟ ਤੇ ਮੇਟਾ ਵਰਗੇ ਲਗਭਗ 20 ਟੈੱਕ ਕੰਪਨੀਆਂ ਨੇ ਹੱਥ ਮਿਲਾਏ ਹਨ।
MSA ਟੈੱਕ ਇੰਡਸਟਰੀ ਦੇ ਪਾਰਟਨਰ ਦੀ ਸਾਂਝੇਦਾਰੀ ਵਿਚ ਗਲਤ ਸੂਚਨਾ ਨੂੰ ਰੋਕਣ ਲਈ ਕੰਮ ਕਰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Deepfakes ਇਸ ਸਮੇਂ ਬਹੁਤ ਵੱਡਾ ਮੁੱਦਾ ਬਣ ਗਿਆ ਹੈ। ਡੀਪਫੇਕ ਫੋਟੋ ਜਾਂ ਵੀਡੀਓ ਕਿਸੇ ਵੀ ਫਾਰਮੇਟ ਵਿਚ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬੈਰੀਕੇਡਸ ਤੋੜਨ ਵਾਲੀਆਂ ਮਸ਼ੀਨਾਂ ਲੈ ਕੇ ਸ਼ੰਭੂ ਬਾਰਡਰ ਪਹੁੰਚੇ ਕਿਸਾਨ, ਭਲਕੇ ਦਿੱਲੀ ਕਰਨਗੇ ਕੂਚ
ਮੌਜੂਦਾ ਸਮੇਂ ਵਿਚ ਡੀਪਫੇਕ ਇੰਨੇ ਸਟੀਕ ਹੋ ਰਹੇ ਹਨਕਿ ਅਸਲੀ ਤੇ ਨਕਲੀ ਵਿਚ ਫਰਕ ਕਰਨਾ ਮੁਸ਼ਕਲ ਹੋ ਗਿਆ ਹੈ। ਡੀਪਫੇਕ ਨਾਲ ਲੜਨ ਲਈ MCA ਇਕ ਸੈਂਟਰਲ ਡੀਪਫੇਕ ਐਨਾਲਿਸਿਸ ਯੂਨਿਟ ਵੀ ਬਣਾ ਰਿਹਾ ਹੈ ਜੋ ਡੀਪਫੇਕ ਕੰਟੈਂਟ ਦੀ ਪਛਾਣ ਕਰੇਗਾ।