ਮਹਾਰਾਸ਼ਟਰ ਦੇ ਸੋਲਾਪੁਰ ‘ਚ ਛੜਿਆਂ ਨੇ ਵਹੁਟੀ ਵਾਸਤੇ ਮਾਰਚ ਕੱਢਿਆ। ਇਸ ਦਾ ਨਾਂ ‘ਦੁਲਹਨ ਮੋਰਚਾ’ ਰੱਖਿਆ ਗਿਆ। ਵਿਆਹ ਦੇ ਪਹਿਰਾਵੇ ਵਿੱਚ ਸਜੇ, ਘੋੜਿਆਂ ਦੀ ਸਵਾਰੀ ਅਤੇ ਬੈਂਡਾਂ-ਬਾਜੇ ਦੇ ਨਾਲ, ਕਈ ਕੁਆਰੇ ਮੁੰਡੇ ਕਲੈਕਟਰ ਦਫਤਰ ਪਹੁੰਚੇ ਅਤੇ ਆਪਣੇ ਲਈ ਲਾੜੀ ਦੀ ਮੰਗ ਕਰਦੇ ਮੰਗ ਪੱਤਰ ਸੌਂਪੇ।
ਇਹ ਮਾਰਚ ਬੁੱਧਵਾਰ ਨੂੰ ਕਲੈਕਟਰ ਦਫ਼ਤਰ ਪਹੁੰਚਿਆ। ਦਫ਼ਤਰ ਵਿੱਚ ਦਿੱਤੇ ਮੰਗ ਪੱਤਰ ਵਿੱਚ ਘੱਟ ਮਰਦ-ਔਰਤ ਅਨੁਪਾਤ (ਔਡ ਮੇਲ-ਫੀਮੇਲ ਰੇਸ਼ੋ) ਦਾ ਮੁੱਦਾ ਉਠਾਇਆ ਗਿਆ। ਇਨ੍ਹਾਂ ਵਿਆਹ ਯੋਗ ਮੁੰਡਿਆਂ ਨੇ ਮੰਗ ਕੀਤੀ ਕਿ ਮਹਾਰਾਸ਼ਟਰ ਵਿੱਚ ਮਰਦ-ਔਰਤ ਅਨੁਪਾਤ ਨੂੰ ਸੁਧਾਰਨ ਲਈ ਪ੍ਰੀ-ਕੰਸੇਪਸ਼ਨ ਐਂਡ ਪ੍ਰੀ-ਨੈਟਲ ਡਾਇਗਨੌਸਟਿਕ ਤਕਨੀਕ (ਪੀਸੀਪੀਐਨਡੀਟੀ) ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਮੈਮੋਰੰਡਮ ਵਿੱਚ ਰਾਜ ਸਰਕਾਰ ਨੂੰ ਮਾਰਚ ਵਿੱਚ ਹਿੱਸਾ ਲੈਣ ਵਾਲੇ ਯੋਗ ਕੁਆਰੇ ਮੁੰਡਿਆਂ ਲਈ ਲਾੜੀਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।
ਮਾਰਚ ਦਾ ਆਯੋਜਨ ਕਰਨ ਵਾਲੀ ਸੰਸਥਾ ਜਯੋਤੀ ਕ੍ਰਾਂਤੀ ਪ੍ਰੀਸ਼ਦ ਦੇ ਸੰਸਥਾਪਕ ਰਮੇਸ਼ ਬਾਰਸਕਰ ਨੇ ਕਿਹਾ ਕਿ ਲੋਕ ਮਾਰਚ ਦਾ ਮਜ਼ਾਕ ਉਡਾ ਸਕਦੇ ਹਨ, ਪਰ ਗੰਭੀਰ ਹਕੀਕਤ ਇਹ ਹੈ ਕਿ ਵਿਆਹ ਦੀ ਉਮਰ ਹੋਣ ਵਾਲੇ ਕੁਆਰੇ ਮੁੰਡਿਆਂ ਨੂੰ ਸਿਰਫ਼ ਇਸ ਲਈ ਦੁਲਹਨ ਨਹੀਂ ਮਿਲ ਰਹੀ ਕਿਉਂਕਿ ਇੱਥੇ ਸੂਬੇ ਵਿੱਚ ਮਰਦ-ਔਰਤ ਅਨੁਪਾਤ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ੌਫ, ਮਾਂ-ਧੀ ਨੇ ਬੰਦ ਕਮਰੇ ‘ਚ ਬਿਤਾਏ ਢਾਈ ਸਾਲ, ਬੂਹਾ ਖੁੱਲ੍ਹਿਆ ਤਾਂ ਲੋਕ ਹੋ ਗਏ ਹੈਰਾਨ
ਬਾਰਸਕਰ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਪ੍ਰਤੀ 1,000 ਮੁੰਡਿਆਂ ਪਿੱਛੇ 889 ਕੁੜੀਆਂ ਦਾ ਲਿੰਗ ਅਨੁਪਾਤ ਹੈ। ਇਹ ਅਸਮਾਨਤਾ ਕੰਨਿਆ ਭਰੂਣ ਹੱਤਿਆ ਕਾਰਨ ਮੌਜੂਦ ਹੈ ਅਤੇ ਇਸ ਅਸਮਾਨਤਾ ਲਈ ਸਰਕਾਰ ਜ਼ਿੰਮੇਵਾਰ ਹੈ।
ਵੀਡੀਓ ਲਈ ਕਲਿੱਕ ਕਰੋ -: