ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਬੱਚੇ ਦੇ ਜਨਮ ਨੂੰ ਲੈ ਕੇ ਖਬਰਾਂ ਕਾਫੀ ਸੁਰਖੀਆਂ ਵਿੱਚ ਸਨ, ਜਿਸ ‘ਤੇ ਅੱਜ ਬਲਕੌਰ ਸਿੰਘ ਨੇ ਠੱਪ ਲਾ ਦਿੱਤੀ। ਮੂਸੇਵਾਲਾ ਦੇ ਪਿਤਾ ਨੇ ਇਨ੍ਹਾਂ ਸਭ ਨੂੰ ਅਫਵਾਹ ਦੱਸਦਿਆਂ ਇਨ੍ਹਾਂ ‘ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।
ਬਲਕੌਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਸਿੱਧੂ ਦੇ ਚਾਹੁਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਪਿਕਰਮੰਦ ਹਨ। ਪਰ ਅਸੀਂ ਬੇਨਤੀ ਕਰਦੇ ਹਾਂ ਕਿ ਬਹਤ ਸਾਰੀਆਂ ਅਫਵਾਹਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ‘ਤੇ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਵੀ ਖਬਰ ਹੋਵੇਗੀ, ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਚਰਨ ਕੌਰ ਦੇ ਦੂਜੀ ਵਾਰ ਗਰਭਵਤੀ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ। ਇਸ ਜਾਣਕਾਰੀ ਮਗਰੋਂ ਫੈਂਸ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਕਿਹਾ ਜਾ ਰਿਹਾ ਸੀ ਕਿ ਡਿਲਵਰੀ ਮਾਰਚ ਮਹੀਨੇ ਵਿੱਚ ਹੀ ਹੋਣੀ ਹੈ।
ਇਹ ਵੀ ਪੜ੍ਹੋ : PSEB ਨੇ ਸਕੂਲਾਂ ‘ਤੇ ਕਸਿਆ ਸ਼ਿਕੰਜਾ, ਸਟੂਡੈਂਟਸ ਦੇ ਰਜਿਸਟ੍ਰੇਸ਼ਨ ਦਸਤਾਵੇਜ਼ 28 ਤੱਕ ਜਮ੍ਹਾ ਕਰਾਉਣ ਦੇ ਹੁਕਮ
ਖਬਰਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ IVF ਦੀ ਮਦਦ ਨਾਲ ਉਮਰ ਦੇ ਇਸ ਪੜਰਾਅ ਵਿੱਚ ਉਨ੍ਹਾਂ ਨੇ ਪ੍ਰੈਗਨੈਂਸੀ ਪਲਾਨ ਕੀਤੀ ਹੈ। ਚਰਨ ਕੌਰ ਨੂੰ ਇਸੇ ਕਰਕੇ ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰ ਅੱਜ ਬਲਕੌਰ ਸਿੰਘ ਨੇ ਟਵੀਟ ਕਰਕੇ ਇਨ੍ਹਾਂ ਸਭ ਖਬਰਾਂ ਨੂੰ ਅਫਵਾਹ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: