ਚੰਡੀਗੜ੍ਹ ਲੋਕ ਸਭਾ ਤੋਂ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਭਾਜਪਾ ਉਮੀਦਵਾਰ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਪਾਰਟੀ ਉਮੀਦਵਾਰ ਸੰਜੇ ਟੰਡਨ ਅਤੇ ਉਨ੍ਹਾਂ ਦੀ ਟੀਮ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਕਈ ਪ੍ਰੋਗਰਾਮਾਂ ਦਾ ਸੱਦਾ ਵੀ ਨਹੀਂ ਮਿਲਦਾ। ਖੇਰ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਉਨ੍ਹਾਂ ‘ਤੇ ਦੋਸ਼ ਲੱਗੇ ਹਨ ਕਿ ਉਹ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਨਹੀਂ ਸਗੋਂ ਕੁਝ ਲੋਕ ਹਨ ਜੋ ਮੈਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ। ਖੇਰ ਨੇ ਇਹ ਵੀ ਕਿਹਾ ਕਿ ਨਤੀਜੇ ‘ਤੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ।
ਚੰਡੀਗੜ੍ਹ ‘ਚ ਵੋਟ ਪਾਉਣ ਪਹੁੰਚੀ ਭਾਜਪਾ ਨੇਤਾ ਅਤੇ ਅਦਾਕਾਰਾ ਕਿਰਨ ਖੇਰ ਨੇ ਵੀ ਕਿਹਾ ਕਿ ਜੇ ਸੰਜੇ ਟੰਡਨ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। ਉਨ੍ਹਾਂ ਅੱਗੇ ਕਿਹਾ, “ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਿੰਨਾ ਪ੍ਰਚਾਰ ਕੀਤਾ ਹੈ। ਕਈ ਥਾਵਾਂ ‘ਤੇ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਕੋਈ ਸਮਾਗਮ ਹੋ ਰਿਹਾ ਹੈ ਜਾਂ ਨਹੀਂ।” ਭਾਜਪਾ ਆਗੂ ਕਿਰਨ ਖੇਰ ‘ਤੇ ਦੋਸ਼ ਲਗਦੇ ਰਹੇ ਹਨ ਕਿ “ਉਹ ਸਾਡੇ ਨਾਲ ਹਨ, ਪਰ ਉਹ ਸਮਾਗਮਾਂ ‘ਚ ਜ਼ਿਆਦਾ ਨਜ਼ਰ ਨਹੀਂ ਆਉਂਦੀ।” ਇਸ ਦੇ ਜਵਾਬ ‘ਚ ਖੇਰ ਦਾ ਕਹਿਣਾ ਹੈ, ‘ਮੈਂ ਭਾਜਪਾ ਦੇ ਨਾਲ ਹਾਂ, ਪਰ ਉਨ੍ਹਾਂ ਨੂੰ ਕਈ ਸਮਾਗਮਾਂ ‘ਚ ਮੈਸੇਜ ਵੀ ਨਹੀਂ ਮਿਲਦਾ। . ਹਾਲਾਂਕਿ, ਜਦੋਂ ਵੀ ਮੈਨੂੰ ਮੈਸੇਜ ਮਿਲਿਆ, ਮੈਂ ਉੱਥੇ ਗਈ। ਤੁਹਾਨੂੰ ਦੱਸ ਦੇਈਏ ਕਿ ਕਿਰਨ ਖੇਰ ਨੂੰ ਜਨਤਕ ਪ੍ਰੋਗਰਾਮਾਂ ਵਿੱਚ ਉਦੋਂ ਹੀ ਦੇਖਿਆ ਗਿਆ ਸੀ ਜਦੋਂ ਰਾਸ਼ਟਰੀ ਪੱਧਰ ਦੇ ਨੇਤਾ ਭਾਜਪਾ ਉਮੀਦਵਾਰ ਸੰਜੇ ਟੰਡਨ ਲਈ ਪ੍ਰਚਾਰ ਕਰ ਰਹੇ ਸਨ।
ਨਜ਼ਰਅੰਦਾਜ਼ ਕੀਤੇ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ, “ਭਾਜਪਾ ਨੇ ਮੈਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਪਰ ਕੁਝ ਲੋਕਾਂ ਨੇ ਕੀਤਾ। ਪਾਰਟੀ ਅੰਦਰਲੇ ਮਤਭੇਦ ਸ਼ੁਰੂ ਤੋਂ ਹੀ ਸਪੱਸ਼ਟ ਸਨ। ਇਸੇ ਕਰਕੇ ਕੇਂਦਰੀ ਲੀਡਰਸ਼ਿਪ ਨੇ ਮੈਨੂੰ ਚੋਣ ਲੜਨ ਲਈ ਭੇਜਿਆ ਸੀ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਵੋਟਿੰਗ ਦੀ ਗੱਲ ਆਉਂਦੀ ਹੈ ਤਾਂ ਸਾਰੇ ਇਕੱਠੇ ਹੁੰਦੇ ਹਨ।
ਇਹ ਵੀ ਪੜ੍ਹੋ : ‘ਚਲੋ ਮੰਨ ਲਿਆ ਮੈਂ ਤਜਰਬੇਕਾਰ ਚੋਰ ਹਾਂ, ਤੁਹਾਡੇ ਕੋਲ ਸਬੂਤ ਤਾਂ ਨਹੀਂ’- ਜੇਲ੍ਹ ਜਾਣ ਤੋਂ ਪਹਿਲਾਂ ਬੋਲੇ ਕੇਜਰੀਵਾਲ
ਜਦੋਂ ਉਨ੍ਹਾਂ ਦੇ ਪਾਰਟੀ ਨੇਤਾਵਾਂ ਵੱਲੋਂ ਇਹ ਕਹੇ ਜਾਣ ਬਾਰੇ ਪੁੱਛਿਆ ਗਿਆ ਕਿ “ਉਹ ਚੰਡੀਗੜ੍ਹ ਵਿੱਚ ਨਹੀਂ ਰਹਿੰਦੀ” ਤਾਂ ਖੇਰ ਨੇ ਕਿਹਾ, “ਜੇ ਮੈਂ ਇੱਥੇ ਨਾ ਰਹਿੰਦੀ ਤਾਂ ਮੈਂ ਉਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਕਿਵੇਂ ਹਿੱਸਾ ਕਿਵੇਂ ਲੈਂਦੀ? ਮੈਂ ਕਈ ਮੀਟਿੰਗਾਂ ਅਤੇ ਜਨਤਕ ਸਮਾਗਮਾਂ ਵਿੱਚ ਕਿਵੇਂ ਸ਼ਾਮਲ ਹੁੰਦੀ। ਮੇਰੇ ਕੋਲ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ।” ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਇੱਥੇ ਨਤੀਜਿਆਂ ਦੀ ਜ਼ਿੰਮੇਵਾਰੀ ਲੈਣਗੇ, ਤਾਂ ਉਨ੍ਹਾਂ ਕਿਹਾ, “ਮੈਂ ਕਿਉਂ ਕਰਾਂਗੀ?”
ਵੀਡੀਓ ਲਈ ਕਲਿੱਕ ਕਰੋ -: