- ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਾ 4 ਸਤੰਬਰ ਤੋਂ ਸ਼ੁਰੂ ਹੋ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਹਰ੍ਹ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ 4 ਤੋਂ 13 ਸਤੰਬਰ ਤੱਕ ਖੇਡ-ਕੂਦ ਮੁਕਾਬਲੇ ਕਰਵਾਏ ਜਾਣੇ ਸਨ। ਇਸ ਵਿਚ ਅਥਲੈਟਿਕਸ, ਲੰਬੀ ਕੂਦ, ਸ਼ਾਟਪੁੱਟ, ਕਬੱਡੀ, ਖੋ-ਖੋ, ਵਾਲੀਬਾਲ ਸਮੈਸ਼ਿੰਗ ਤੇ ਵਾਲੀਬਾਲ ਸ਼ੂਟਿੰਗ ਸਣੇ ਵੱਖ-ਵੱਖ ਖੇਡ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਹੜ੍ਹਾਂ ਦੇ ਸੰਕਟ ਵਿਚਾਲੇ CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ, 60 ਹਜ਼ਾਰ ਕਰੋੜ ਦੇ ਬਕਾਇਆ ਫੰਡ ਦੀ ਕੀਤੀ ਮੰਗ
‘ਖੇਡਾਂ ਪੰਜਾਬ ਦੀਆਂ’ ਇਕ ਮੁੱਖ ਰਾਜਵਿਆਪੀ ਖੇਡ ਮਹਾਉਤਸਵ ਹੈ ਜਿਸ ਦਾ ਉਦੇਸ਼ ਖੇਡਾਂ ਵਿਚ ਵਿਆਪਕ ਹਿੱਸੇਦਾਰੀ ਨੂੰ ਬੜ੍ਹਾਵਾ ਦੇਣਾ, ਸਰੀਰਕ ਫਿਟਨੈੱਸ ਨੂੰ ਉਤਸ਼ਾਹਿਤ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਆਯੋਜਿਤ ਇਹ ਸਾਲਾਨਾ ਆਯੋਜਨ, ਪੈਰਾ ਸਪੋਰਟਸ ਨੂੰ ਸ਼ਾਮਲ ਕਰਦੇ ਹੋਏ ਇਕ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























