ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਖੇਤਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਡਸਟ੍ਰੀਅਲ ਜ਼ਮੀਨ ਲਈ ਹੁਣ ਹਰੇ ਰੰਗ ਦਾ ਸਟਾਂਪ ਪੇਪਰ ਹੋਵੇਗਾ। ਇਸ ਤੋਂ ਆਸਾਨੀ ਨਾਲ ਪਤਾ ਲੱਗ ਸਕੇਗਾ ਕਿ ਕਾਰੋਬਾਰੀ ਕਿਸ ਮਕਸਦ ਨਾਲ ਜ਼ਮੀਨ ਖਰੀਦ ਰਿਹਾ ਹੈ ਤੇ ਇਸ ਦਾ ਕੀ ਇਸਤੇਮਾਲ ਹੋਵੇਗਾ।
ਪੰਜਾਬ ਵਿਚ ਨਿਵੇਸ਼ ਕਰਨ ਵਾਲੀ ਕਾਰੋਬਾਰੀ ਸੂਬਾ ਸਰਕਾਰ ਨੂੰ ਦੱਸਣ ਕਿ ਉਹ ਕਿਥੇ ਤੇ ਕਿਸ ਮਕਸਦ ਨਾਲ ਜ਼ਮੀਨ ਖਰੀਦਣਾ ਚਾਹੁੰਦੇ ਹਨ। ਇਸ ਦੇ ਬਾਅਦ ਸੀਐੱਲਯੂ ਟੀਮ ਜ਼ਮੀਨ ਸਬੰਧੀ ਜਾਂਚ ਦੇ ਬਾਅਦ ਉਸ ਨੂੰ ਅਪਰੂਵਲ ਦੇਵੇਗੀ। ਇਸ ਦੇ ਬਾਅਦ ਫੈਕਟਰੀ ਮਾਲਕ ਨੂੰ ਹੋਰ ਸਟਾਂਪ ਪੇਪਰ ਤੋਂ ਮਹਿੰਗੇ ਹਰੇ ਰੰਗ ਦਾ ਸਟਾਂਪ ਖਰੀਦਣ ਨੂੰ ਕਿਹਾ ਜਾਵੇਗਾ। ਇਸ ਵਿਚ ਸੀਐੱਲਯੂ, ਫਾਰੈਸਟ, ਪਾਲਿਊਸ਼ਨ ਤੇ ਫਾਇਰ ਸਬੰਧੀ NOC ਦੇ ਪੈਸੇ ਸ਼ਾਮਲ ਹੋਣਗੇ ਜਿਵੇਂ ਹੀ ਰਜਿਸਟਰੀ ਹੋਵੇਗੀ, ਇਸ ਦੇ ਬਾਅਦ ਕਾਰੋਬਾਰੀ ਫੈਕਟਰੀ ਦਾ ਨਿਰਮਾਣ ਸ਼ੁਰੂ ਕਰਵਾ ਸਕੇਗਾ।
CM ਮਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਕਾਰੋਬਾਰੀ ਪ੍ਰੇਸ਼ਾਨੀਆਂ ਤੋਂ ਬਚ ਸਕਣਗੇ। ਉਨ੍ਹਾਂ ਨੇ ਸਰਾਕਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਫੈਕਟਰੀ ਤਿਆਰ ਹੋਣ ‘ਤੇ ਉਕਤ ਸਾਰੇ ਵਿਭਾਗਾਂ ਦੀ ਕਲੀਅਰੈਂਸ ਦੀ ਸਟਾਂਪ ਕਾਰੋਬਾਰੀ ਕੋਲ ਮੌਜੂਦ ਹਰੇ ਰੰਗ ਦੇ ਸਟਾਂਪ ਪੇਪਰ ‘ਤੇ ਲਗਾਈ ਜਾਵੇਗੀ। ਜੇਕਰ ਸਾਲ ਡੇਢ ਸਾਲ ਬਾਅਦ ਕੋਈ ਅਧਿਕਾਰੀ ਇੰਸਪੈਕਸ਼ਨ ਲਈਆਏਗਾ ਤਾਂ ਇਸ ਨੂੰ ਸਟਾਂਪ ਪੇਪਰ ਦੇਖ ਕੇ ਪਤਾ ਲੱਗ ਜਾਵੇਗਾ ਕਿ ਜ਼ਮੀਨ ਕਿਸ ਮਕਸਦ ਲਈ ਖਰੀਦੀ ਗਈ ਸੀ ਤੇ ਉਸ ਨੂੰ ਕਿਸ ਲਈ ਇਸਤੇਮਾਲ ਵਿਚ ਲਿਆਂਦਾ ਜਾ ਰਿਹਾ ਹੈ।
ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਸਟਾਂਪ ਪੇਪਰ ਦੀ ਕਲਰ ਕੋਡਿੰਗ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ ਇਹ ਕਾਮਯਾਬ ਰਹੇਗਾ ਤੇ ਹੋਰ ਸੂਬੇ ਵੀ ਅਜਿਹਾ ਕਰਨਗੇ।ਉਨ੍ਹਾਂ ਕਿਹਾ ਕਿ ਫਿਲਹਾਲ ਗ੍ਰੀਨ ਕਲਰ ਦੇ ਸਟਾਂਪ ਪੇਪਰ ਦੀ ਸ਼ੁਰੂਆਤ ਇਡਸਟਰੀ ਖੇਤਰ ਲਈ ਕੀਤੀ ਜਾ ਰਹੀ ਹੈ। ਆਗਾਮੀ ਸਮੇਂ ਵਿਚ ਹਾਊਸਿੰਗ ਤੇ ਹੋਰ ਖੇਤਰਾਂ ਦੇ ਸਟਾਂਪ ਪੇਪਰ ਦੇ ਕਲਰ ਵੀ ਵੱਖ-ਵੱਖ ਕੀਤੇ ਜਾਣਗੇ।
ਇਹ ਵੀ ਪੜ੍ਹੋ : ਇੰਤਜ਼ਾਰ ਹੋਇਆ ਖਤਮ, CBSE ਨੇ ਜਾਰੀ ਕੀਤਾ 10ਵੀਂ ਦਾ ਰਿਜ਼ਲਟ, 93.12 ਫੀਸਦੀ ਵਿਦਿਆਰਥੀ ਹੋਏ ਪਾਸ
ਜ਼ਿਕਰਯੋਗ ਹੈ ਕਿ 23-24 ਫਰਵਰੀ ਨੂੰ ਮਾਨ ਸਰਕਾਰ ਨੇ ਪਹਿਲੀ ਵਾਰ ਪੰਜਾਬ ਦੇ ਮੋਹਾਲੀ ਵਿਚ ਪੰਜਾਬ ਇਨਵੈਸਟਮੈਂਟ ਸਮਿਟ ਆਯੋਜਿਤ ਕੀਤਾ ਸੀ। ਇਸ ਦੇ ਆਧਾਰ ‘ਤੇ ਸੀਐੱਮ ਮਾਨ ਨੇ ਪੰਜਾਬ ਵਿਚ ਕਈ ਵੱਡੀਆਂ ਕੰਪਨੀਆਂ ਵੱਲੋਂ ਹਜ਼ਾਰਾਂ ਕਰੋੜ ਨਿਵੇਸ਼ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਨਾਲ ਹੀ ਹਜ਼ਾਰਾਂ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਨਾ ਜਾ ਕੇ ਪੰਜਾਬ ਵਿਚ ਹੀ ਨੌਕਰੀਆਂ ਮਿਲਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਟਾਟਾ ਸਟੀਲ ਵੱਲੋਂ 2600 ਕਰੋੜ ਰੁਪਏ ਦੀ ਲਾਗਤ ਨਾਲ ਜਮਸ਼ੇਦਪੁਰ ਦੇ ਬਾਅਦ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਲੁਧਿਆਣਾ ਵਿਚ ਲਗਾਏ ਜਾਣ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: