ਅੰਮ੍ਰਿਤਪਾਲ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ। ਇਸ ਦੌਰਾਨ DIG ਜਲੰਧਰ ਸਵਪਨ ਸ਼ਰਮਾ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਈ.ਐਸ.ਆਈ. ਕਨੈਕਸ਼ਨ ਅੰਮ੍ਰਿਤਪਾਲ ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਪਾਲ ਸਣੇ 4 ਮੁਲਜ਼ਮ ਫਰਾਰ ਹੋਏ ਹਨ। ਜਲੰਧਰ ਦੇ ਐੱਸ.ਐੱਸ.ਪੀ. ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਅੰਡੇਵਰ ਗੱਡੀ ਵਿੱਚ ਫਰਾਰ ਹੋ ਗਿਆ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਸ੍ਰੀ ਸਾਹਿਬ ਲਾਹ ਕੇ ਫਰਾਰ ਹੋਇਆ ਹੈ।
ਜਲੰਧਰ ਪੁਲਿਸ ਨੇ ਕਾਫਲੇ ਦੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਅੱਜ ਕਾਫ਼ਲੇ ਦੀ ਇੱਕ ਹੋਰ ਗੱਡੀ ਪੁਲਿਸ ਨੇ ਬਰਾਮਦ ਕੀਤੀ ਹੈ। ਕਾਰ ਵਿੱਚੋਂ ਜਿੰਦਾ ਕਾਰਤੂਸ ਮਿਲੇ ਹਨ। ਐਸ.ਐਸ.ਪੀ. ਨੇ ਖੁਲਾਸਾ ਕੀਤਾ ਕਿ ਅੰਮ੍ਰਿਤਪਾਲ ਗੱਡੀ ਨੂੰ ਲਿੰਕ ਰੋਡ ‘ਤੇ ਲੈ ਗਿਆ। ਇਹ 12-13 ਕਿਲੋਮੀਟਰ ਦਾ ਰਸਤਾ ਸੀ, ਪੁਲਿਸ ਪਾਰਟੀ ਪਿੱਛੇ ਲੱਗੀ ਹੋਈ ਸੀ, ਉਸ ਨੇ ਰਸਤੇ ਵਿੱਚ 6-7 ਮੋਟਰਸਾਈਕਲਾਂ ਨੂੰ ਟੱਕਰਾਂ ਮਾਰੇ ਹਨ। ਇਨ੍ਹਾਂ ਵਿੱਚੋਂ ਕੁਝ ਇਲਾਜ ਅਧੀਨ ਹਨ। ਮਹਿਤਪੁਰ ਜਾ ਕੇ ਭੀੜ ਵਾਲੇ ਬਾਜ਼ਾਰ ਵਿੱਚ ਫਰੰਟ ਵਾਲੀ ਗੱਡੀ ਟੱਕਰ ਮਾਰ ਕੇ ਅੱਗੇ ਚਲੀ ਗਈ, ਬਾਕੀ 3 ਗੱਡੀਆਂ ਉਹ ਰਿਕਵਰ ਕਰ ਲਈਆਂ।
DIG ਨੇ ਦੱਸਿਆ ਕਿ ਅੰਮ੍ਰਿਤਪਾਲ ਨੇ 2-3 ਵਾਰ ਰੂਟ ਬਦਲਿਆ। ਪਹਿਲਾਂ ਹਰੀਕੇ, ਉਸ ਮਗਰੋਂ ਦੂਜੇ ਫਲਾਈ ਓਵਰ ਤੋਂ ਦੋਆਬਾ ਵਿੱਚ ਸ਼ਾਹਕੋਟ ਵਿੱਚ ਪਹੁੰਚਿਆ ਤੇ ਉਥੋਂ ਯੂ-ਟਰਨ ਲੈ ਲਿਆ। ਫਿਰ ਕਿਸੇ ਫਲਾਈ ਓਵਰ ਦੇ ਹੇਠਾਂ ਤੋਂ ਲਿੰਕ ਰੋਡ ‘ਤੇ ਨਿਕਲਿਆ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਉਮੜੇ ਪ੍ਰਸ਼ੰਸਕ, ਪਿਤਾ ਬੋਲੇ- ‘ਮੇਰਾ ਪੁੱਤ ਦਿਲਾਂ ‘ਚ ਜਿਊਂਦਾ’
ਐੱਸ.ਐੱਸ.ਪੀ. ਨੇ ਦੱਸਿਆ ਕਿ ਉਸ ਦੇ ਪਾਕਿਸਤਾਨ ਨਾਲ ਲਿੰਕ ਹਨ। ਉਨ੍ਹਾਂ ਨੂੰ ਇਨਪੁੱਟ ਮਿਲੇ ਹਨ। ਅੰਮ੍ਰਿਤਪਾਲ ਆਈ.ਐੱਸ.ਆਈ. ਦੇ ਸੰਪਰਕ ਵਿੱਚ ਹੈ। ਅੰਡੇਵਰ ਵਿੱਚ ਜੋ 2 ਲੋਕ ਸਵਾਰ ਸਨ ਉਹ ਤਾਂ ਫੜੇ ਗਏ। ਮਰਸਿਡੀਜ਼ ਵਿੱਚ 4 ਲੋਕ ਸਨ ਉਹ ਫਰਾਰ ਹਨ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ 10 ਲੋਕ ਗ੍ਰਿਫਤਾਰ ਕੀਤੇ ਗਏ ਹਨ। ਮਰਸਿਡੀਜ਼ ਗੱਡੀ ਬਰਾਮਦ ਨਹੀਂ ਹੋਈ। ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ ਕਿ ਗੱਡੀਆਂ ਫਾਈਨਾਂਸ ਕਿੱਥੋਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: