ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਅੱਜ ਸੰਸਦ ਭਵਨ ਵਿਚ ਜੇਪੀ ਨੱਢਾ ਨੂੰ ਗੁਜਰਾਤ ਤੋਂ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵਜੋਂ ਸਹੁੰ ਚੁਕਾਈ। ਇਸ ਦੌਰਾਨ ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼ ਵੀ ਮੌਜੂਦ ਸਨ। ਜੇਪੀ ਨੱਢਾ ਨੇ ਸਹੁੰ ਚੁੱਕਣ ਦੀਆਂ ਤਸਵੀਰਾਂ ਉਪ ਰਾਸ਼ਟਰਪਤੀ ਦੇ ਅਧਿਕਾਰਕ ਐਕਸ ਅਕਾਊਂਟ ਤੋਂ ਪੋਸਟ ਕੀਤੀਆਂ ਹਨ।
ਦੱਸ ਦੇਈਏ ਕਿ ਜੇਪੀ ਨੱਢਾ ਪਿਛਲੀ ਵਾਰ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਵਿਚ ਪਹੁੰਚੇ ਸਨ। ਉਨ੍ਹਾਂ ਨੇ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਸੀਟ ਤੋਂ ਰਾਜ ਸਭਾ ਮੈਂਬਰ ਵਜੋਂ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਜਿਸ ਨੂੰ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਸਵੀਕਾਰ ਕਰ ਲਿਆ ਸੀ। ਇਸ ਵਾਰ ਨੱਢਾ ਗੁਜਰਾਤ ਤੋਂ ਰਾਜ ਸਭਾ ਵਿਚ ਪਹੁੰਚੇ ਹਨ।
ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ ‘ਚ ਆਏ ਬੰਦੇ ਨੇ ਸੁਨਿਆਰੇ ਤੋਂ ਕੀਤੀ ਲੁੱਟ, 13 ਤੋਲੇ ਸੋਨਾ ਤੇ ਨਕਦੀ ਲੈ ਹੋਏ ਰਫੂਚੱਕਰ
ਜ਼ਿਕਰਯੋਗ ਹੈ ਕਿ ਭਾਜਪਾ ਦੇ ਰਾਸ਼ਟਰਪੀ ਪ੍ਰਧਾਨ ਜੇਪੀ ਨੱਢਾ ਫਿਲਹਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਵਿਚ ਬਿਜ਼ੀ ਹਨ। ਲੋਕ ਸਭਾ ਚੋਣਾਂ ਲਈ ਵੋਟਾਂ 19 ਅਪ੍ਰੈਲ ਤੋਂ ਪੈਣਗੀਆਂ ਤੇ ਸਤਵੇਂ ਤੇ ਆਖਰੀ ਪੜਾਅ ਵਿਚ ਇਕ ਜੂਨ ਨੂੰ ਵੋਟਿੰਗ ਹੋਵੇਗੀ। ਵੋਟਿੰਗ ਦਾ ਨਤੀਜਾ 4 ਜੂਨ ਨੂੰ ਆਏਗਾ।