‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ। ਇਥੇ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਇਸ ਨੂੰ ਰੈਲੀ ਨਾ ਸਮਝਣ, ਇਹ ਤਾਂ ਵਲੰਟੀਅਰਸ ਦੀ ਮੀਟਿੰਗ ਹੈ। ਉੁਨ੍ਹਾਂ ਨੇ ਦਿੱਲੀ ਤੇ ਪੰਜਾਬ ਵਿਚ ਜੋ ਵਾਅਦੇ ਕੀਤੇ ਹਨ,ਉਨ੍ਹਾਂ ਨੂੰ ਪੂਰਾ ਕੀਤਾ ਹੈ। ਦੋਵੇਂ ਸੂਬਿਆਂ ਵਿਚ ਬਿਨਾਂ ਬਿੱਲ ਦੇ 24 ਘੰਟੇ ਬਿਜਲੀ ਆਉਂਦੀ ਹੈ। ਭਾਜਪਾ ਦੀ ਨੀਅਤ ਚੰਗੀ ਨਹੀਂ ਹੈ, ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ। ਇਨ੍ਹਾਂ ਦੀ ਫੈਕਟਰੀ ਹੁਣ 24 ਘੰਟੇ ਝੋਲੇ ਬਣਾਉਣ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਹਰਿਆਣਾ ਪੁੱਜੇ ਕੇਜਰੀਵਾਲ ਬੋਲੇ-‘ਭਾਜਪਾ ਦਾ ਸਫਾਇਆ ਦੇਸ਼ ‘ਚ ਇਕ ਦਿਨ ਆਮ ਆਦਮੀ ਪਾਰਟੀ ਹੀ ਕਰੇਗੀ’
ਭਗਵੰਤ ਮਾਨ ਨੇ ਕਿਹਾ ਕਿ ਹਰ ਸੰਸਥਾ ਵੇਚੀ ਜਾ ਰਹੀ ਹੈ। ਸਾਰੇ ਇਕ ਹੀ ਦੋਸਤ ਨੂੰ ਵੇਚ ਰਹੇ ਹਨ। ਇਹ ਹੰਕਾਰ ਵਿਚ ਹਨ, ਪਬਲਿਕ ਸਭ ਜਾਣਦੀ ਹੈ। ਜਨਤਾ ਨੇ ਵੱਡੇ-ਵੱਡਿਆਂ ਦਾ ਹੰਕਾਰ ਤੋੜਿਆ ਹੈ। ਦਿੱਲੀ ਦੇ ਸਕੂਲਾਂ ਵਿਚ ਚੰਗਾ ਕੰਮ ਹੋਇਆ ਤਾਂ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿਚ ਪਾ ਦਿੱਤਾ। ਇਹ ਅਜਿਹੇ ਫੈਸਲੇ ਕਰਕੇ ਉਨ੍ਹਾਂ ਦੀ ਪਾਰਟੀ ਨੂੰ ਰੋਕਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਇਕ ਦਰਿਆ ਹੈ, ਦਰਿਆ ਆਪਣਾ ਰਸਤਾ ਖੁਦ ਬਣਾਉਂਦਾ ਹੈ। ਝਾੜੂ ਦਾ ਬਟਨ ਦਬਾਉਂਦੇ ਹੀ ਕਿਸਮਤ ਬਦਲ ਜਾਵੇਗੀ। ਚੋਣ ਕੁੰਭ ਦਾ ਮੇਲਾ ਨਹੀਂ, ਚੰਗਾ ਨਾ ਲੱਗੇ ਤਾਂ ਸਾਨੂੰ ਵੀ ਸੁੱਟ ਦੇਣਾ।
ਵੀਡੀਓ ਲਈ ਕਲਿੱਕ ਕਰੋ -: