ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਦੇ ਰਾਹੀਂ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਤੇ ਚਰਚਾ ਲਈ ਸੂਬਾ ਪੱਧਰੀ ਕਾਰਜਕਾਰਨੀ ਦੀ ਮੀਟਿੰਗ ਜਲੰਧਰ ਪਾਰਟੀ ਦਫਤਰ ਵਿਖੇ ਬੁਲਾਈ ਗਈ ਹੈ।
ਇਸ ਮੌਕੇ ਬਸਪਾ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਜੀ ਇੰਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦੋਂਕਿ ਸਹਿਯੋਗੀ ਕੇਂਦਰੀ ਕੋਆਰਡੀਨੇਟਰ ਵਿਪੁਲ ਕੁਮਾਰ ਵਿਸੇਸ਼ ਰੂਪ ਤੇ ਹਾਜ਼ਰ ਰਹਿਣਗੇ। ਇਸ ਮੌਕੇ ਸਾਰੇ ਪੰਜਾਬ ਦੇ ਬਸਪਾ ਦੇ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਸੂਬਾ ਕਮੇਟੀ ਮੈਂਬਰ, ਜਿਲ੍ਹਾਂ ਇੰਚਾਰਜ, ਜਿਲ੍ਹਾਂ ਪ੍ਰਧਾਨ, ਵਿਧਾਨ ਸਭਾ ਪ੍ਰਧਾਨ, ਤੇ ਵਿਧਾਨ ਸਭਾ ਇੰਚਾਰਜ ਸ਼ਾਮਿਲ ਹੋਣਗੇ।
ਇਹ ਵੀ ਪੜ੍ਹੋ : CM ਮਾਨ ਨੇ ਰੱਖਿਆ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ, ਬੋਲੇ- ‘ਸਾਰਾ ਖਰਚਾ ਝੱਲੇਗੀ ਸਰਕਾਰ’
ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਗਠਜੋੜਾਂ ਦੀ ਉੱਡਦੀ ਗੁਬਾਰ ਵਿੱਚ ਬਸਪਾ ਦੇ ਜਿੰਮੇਵਾਰ ਅਹੁਦੇਦਾਰਾਂ ਤੋਂ ਜ਼ਮੀਨੀ ਪੱਧਰ ਦੀ ਰਿਪੋਰਟ ਤੇ ਚਰਚਾ ਕਰਨਗੇ ਅਤੇ ਕੇਂਦਰੀ ਹਾਈਕਮਾਂਡ ਨੂੰ ਇਹ ਰਿਪੋਰਟ ਸੌਂਪੀ ਜਾਵੇਗੀ, ਤਾਂਕਿ ਕੇਂਦਰੀ ਹਾਈਕਮਾਂਡ ਗੱਠਜੋੜ ਸਬੰਧੀ ਅਤੇ ਲੋਕ ਸਭਾ ਦੀਆਂ ਚੋਣਾਂ ਸਬੰਧੀ ਮੰਥਨ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: