1 ਮਈ ਯਾਨੀ ਅੱਜ ਤੋਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਬਦਲ ਗਈਆਂ ਹਨ। ਅੱਜ ਤੋਂ ਵਪਾਰਕ ਗੈਸ ਸਿਲੰਡਰ 171.50 ਰੁਪਏ ਸਸਤਾ ਹੋ ਗਿਆ ਹੈ। ਪੰਜਾਬ ਨੈਸ਼ਨਲ ਬੈਂਕ ਨੇ ATM ਟ੍ਰਾਂਜੈਕਸ਼ਨ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਦੇ ਨਾਲ ਹੀ ਸਪੈਮ ਕਾਲ ਅਤੇ SMS ਤੋਂ ਵੀ ਛੁਟਕਾਰਾ ਮਿਲਣ ਜਾ ਰਿਹਾ ਹੈ। ਇਸ ਤੋਂ ਇਲਾਵਾ ਮੈਟਰੋ ਦੇ ਕਿਰਾਏ ਵਿੱਚ ਕਟੌਤੀ ਸਮੇਤ ਅੱਜ ‘ਤੋਂ ਕੁੱਲ 6 ਵੱਡੇ ਬਦਲਾਅ ਹੋ ਰਹੇ ਹਨ।
ਵਪਾਰਕ ਗੈਸ ਸਿਲੰਡਰ ਦੀ ਕੀਮਤ
ਅੱਜ ਤੋਂ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਰੀਬ 171.50 ਰੁਪਏ ਦੀ ਕਮੀ ਆਈ ਹੈ, ਜਿਸ ਕਾਰਨ ਦਿੱਲੀ ‘ਚ 19 ਕਿਲੋ ਦੇ ਸਿਲੰਡਰ ਦੀ ਕੀਮਤ 1856.50 ਰੁਪਏ ਹੋ ਗਈ ਹੈ। ਇਹ ਕਟੌਤੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਹੋਈ ਹੈ, ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਰਾਹਤ ਨਹੀਂ ਮਿਲੀ ਹੈ।
ਜੈੱਟ ਫਿਊਲ ਦੀ ਕੀਮਤ
ATF ਯਾਨੀ ਜੈੱਟ ਫਿਊਲ ਦੀ ਕੀਮਤ ‘ਚ ਵੀ ਵੱਡੀ ਕਟੌਤੀ ਕੀਤੀ ਗਈ ਹੈ। ਦਿੱਲੀ ‘ਚ ATF ਦੀ ਕੀਮਤ 2414.25 ਰੁਪਏ ਪ੍ਰਤੀ ਕਿਲੋ ਲੀਟਰ ਘਟਾਈ ਗਈ ਹੈ। ਇੱਥੇ ਨਵੀਂ ਕੀਮਤ 95,935.34 ਰੁਪਏ ਪ੍ਰਤੀ ਕਿਲੋ ਲੀਟਰ ਹੈ। ਪਰ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਨਹੀਂ ਮਿਲੀ ਹੈ।
GST ਨਿਯਮਾਂ ‘ਚ ਬਦਲਾਅ
1 ਮਈ ਤੋਂ 100 ਕਰੋੜ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀ ਨੂੰ ਸੱਤ ਦਿਨਾਂ ਦੇ ਅੰਦਰ ਇਨਵੌਇਸ ਰਜਿਸਟ੍ਰੇਸ਼ਨ ਪੋਰਟਲ (IRP) ‘ਤੇ ਆਪਣੇ GST ਲੈਣ-ਦੇਣ ਦੀ ਰਸੀਦ ਅਪਲੋਡ ਕਰਨੀ ਹੋਵੇਗੀ। ਜੇਕਰ ਕੋਈ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ‘ਤਾਂ ਉਕਤ ਵਿਅਕਤੀ ਨੂੰ ਜੁਰਮਾਨਾ ਭਰਨਾ ਪਵੇਗਾ।
ਪੰਜਾਬ ਨੈਸ਼ਨਲ ਬੈਂਕ ‘ਚ ਨਵਾਂ ਨਿਯਮ
ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ (PNB) ‘ਚ ਅੱਜ ਤੋਂ ਨਵਾਂ ਨਿਯਮ ਲਾਗੂ ਹੋ ਰਿਹਾ ਹੈ। ਇਸ ਨਿਯਮ ਦੇ ਤਹਿਤ, ਜੇਕਰ ਖਾਤੇ ਵਿੱਚ ਲੋੜੀਂਦੇ ਪੈਸੇ ਨਹੀਂ ਹਨ, ਜੇਕਰ ਲੈਣ-ਦੇਣ ਕੀਤਾ ਜਾਂਦਾ ਹੈ, ਤਾਂ ਖਾਤਾ ਧਾਰਕ ਨੂੰ 10 ਰੁਪਏ ਅਤੇ GST ਚਾਰਜ ਦੇਣਾ ਪਵੇਗਾ।
ਮਿਊਚਲ ਫੰਡ ‘ਚ KYC ਨਿਯਮ
ਸੇਬੀ ਨੇ ਮਿਊਚਲ ਫੰਡ ਕੰਪਨੀਆਂ ਨੂੰ ਕਿਹਾ ਹੈ ਕਿ ਨਿਵੇਸ਼ਕਾਂ ਨੂੰ KYC ਵਾਲੇ ਈ-ਵਾਲੇਟਸ ਰਾਹੀਂ ਹੀ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਇਹ ਨਿਯਮ 1 ਮਈ ਤੋਂ ਲਾਗੂ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਉਦਯੋਗਾਂ ਨੂੰ ਝਟਕਾ ! ਅੱਜ ਤੋਂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਵੇਗੀ ਮਹਿੰਗੀ
ਮੈਟਰੋ ਦੇ ਕਿਰਾਏ ‘ਚ ਕਟੌਤੀ
ਇਸ ਤੋਂ ਇਲਾਵਾ ਅੱਜ ਤੋਂ, ਮੁੰਬਈ ਮੈਟਰੋ ਲਾਈਨਜ਼ 2ਏ ਅਤੇ 7 ਨੇ 65 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ, ਅਪਾਹਜ ਲੋਕਾਂ ਅਤੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਿਰਾਏ ਵਿੱਚ 25 ਪ੍ਰਤੀਸ਼ਤ ਰਿਆਇਤ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: