AirAsia India deduct salary: ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਹਰ ਕੋਈ ਆਰਥਕ ਤੌਰ ਕਟੌਤੀ ਦਾ ਸ਼ਿਕਾਰ ਹੋ ਰਿਹਾ। ਅਜਿਹੇ ‘ਚ ਏਅਰ ਏਸ਼ੀਆ ਇੰਡੀਆ ਨੇ ਵੀ ਆਪਣੇ ਪਾਇਲਟਾਂ ਵੱਡਾ ਝਟਕਾ ਦੇਂਦਿਆਂ ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ‘ਚ ਔਸਤਨ 40 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਕ ਸੂਤਰ ਮੁਤਾਬਕ ਇਸ ਤੋਂ ਇਲਾਵਾ ਵੀ ਹਜੇ ਹੋਰ ਕਈ ਹੋਰ ਸ਼੍ਰੇਣੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਜੋ ਅਪ੍ਰੈਲ ਬਰਾਬਰ ਹੀ ਹੋਵੇਗੀ।
ਦੱਸ ਦੇਈਏ ਕਿ ਅਪ੍ਰੈਲ ‘ਚ ਕਈ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਅਤੇ ਕਈ ਸ਼੍ਰੇਣੀਆ ਦੇ ਕਾਰਜਕਾਰੀਆਂ ਦੀ ਤਨਖ਼ਾਹ ‘ਚ 7-17 ਫੀਸਦੀ ਕਟੌਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹਨਾਂ ‘ਚ ਉਹ ਕਾਰਜਕਾਰੀ ਨਹੀਂ ਸ਼ਾਮਿਲ ਕੀਤੇ ਗਏ ਸਨ ਜਿਹਨਾਂ ਦੀ ਦੀ ਤਨਖਾਹ 50,000 ਰੁਪਏ ਤੋਂ ਘੱਟ ਹੈ।
ਖਾਸ ਗੱਲ ਹੈ ਕਿ ਟਾਟਾ-ਐੱਸਆਈਏ ਦੇ ਸੰਯੁਕਤ ਉਦਮ ਵਾਲੀ ਜਹਾਜ਼ ਕੰਪਨੀ ਜਲਦ ਹੀ ਆਪਣੇ ਸੰਚਾਲਨ ਦੇ ਛੇ ਸਾਲ ਪੂਰੇ ਕਰਨ ਵਾਲੀ ਹੈ , ਕੁੱਲ 2500 ਕਰਮਚਾਰੀ ਇਸ ਹੇਠ ਕੰਮ ਕਰਦੇ ਹਨ। ਇਸ ਕਟੌਤੀ ਦੇ ਨਾਲ ਨਾਲ ਹੁਣ ਪਾਇਲਟ ਦੇ ਉਡਾਨ ਸੰਚਾਲਨ ਦੇ ਨਿਸ਼ਚਿਤ ਸਮੇਂ 70 ਘੰਟੇ ਨੂੰ ਘਟਾਕੇ ਸਿਰਫ 20 ਘੰਟੇ ਕਰ ਦਿੱਤਾ ਗਿਆ ਹੈ। ਜਿਸ ਕਾਰਨ ਫਸਟ ਅਫ਼ਸਰ (ਯੂਨੀਅਨ ਪਾਇਲਟ) ਦੀ ਤਨਖ਼ਾਹ 1.40 ਲੱਖ ਰੁਪਏ ਤੋਂ ਘੱਟ ਕੇ ਮਹਿਜ਼ 40,000 ਰੁਪਏ ਰਹਿ ਗਈ ਹੈ। ਇਸ ਦੇ ਨਾਲ ਨਾਲ ਸੀਨੀਅਰ ਪਾਇਲਟ ਦੀ ਤਨਖ਼ਾਹ 3.45 ਲੱਖ ਤੋਂ ਘਟਕੇ ਇਕ ਲੱਖ ਰੁਪਏ ਰਹਿ ਗਈ ਹੈ। ਜਦੋਂ ਇਸ ਸਬੰਧੀ ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਸਵਾਲ ਪੁੱਛੇ ਗਏ ਤਾਂ ਉਸਨੇ ਇਸ ‘ਤੇ ਕੋਈ ਟਿਪਣੀ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਹਜੇ ਨਵੇਂ ਜਹਾਜ਼ ਨੂੰ ਬੇੜੇ ‘ਚ ਸ਼ਾਮਲ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ ਹੈ।