Amazon Apple Days sale: ਨਵੀਂ ਦਿੱਲੀ: Amazon ਦੀ ਐਪਲ ਡੇਅਜ਼ ਸੇਲ ਇੱਕ ਵਾਰ ਫਿਰ ਵਾਪਸੀ ਕਰਨ ਜਾ ਰਹੀ ਹੈ । ਇਹ ਸੇਲ ਸ਼ਨੀਵਾਰ ਦੀ ਰਾਤ ਤੋਂ ਸ਼ੁਰੂ ਹੋ ਕੇ 25 ਜੁਲਾਈ ਤੱਕ ਚੱਲੇਗੀ । ਇਸ ਦੌਰਾਨ ਗਾਹਕ iPhone 11 ਸੀਰੀਜ਼ ਅਤੇ iPhone 8 ਪਲੱਸ ਵਰਗੇ ਨਵੇਂ ਅਤੇ ਪੁਰਾਣੇ ਦੋਵਾਂ ਮਾਡਲਾਂ ‘ਤੇ ਛੋਟ ਲੈ ਸਕਣਗੇ । ਇਸ ਤੋਂ ਇਲਾਵਾ ਗਾਹਕ ਐਪਲ ਆਈਪੈਡ ਸੀਰੀਜ਼ ਅਤੇ ਐਪਲ ਵਾਚ ਸੀਰੀਜ਼ ‘ਤੇ ਵੀ ਛੋਟ ਪ੍ਰਾਪਤ ਕਰ ਸਕਣਗੇ ।
ਇਸ ਸੇਲ ਦੇ ਤਹਿਤ iPhone 11 ਸੀਰੀਜ਼, ਐਪਲ ਵਾਚ, MacBook ‘ਤੇ ਜ਼ਬਰਦਸਤ ਆਫ਼ਰ ਮਿਲਣਗੇ । Amazon ਅਨੁਸਾਰ ਗਾਹਕਾਂ ਨੂੰ ਇਸ ਸੇਲ ਵਿੱਚ iPhone 11 ਸੀਰੀਜ਼ ਦੇ ਮੋਬਾਇਲ ਹੈਂਡਸੈੱਟ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ‘ਤੇ ਮਿਲਣਗੇ। ਸੇਲ ਵਿੱਚ ਇਹ ਫੋਨ 62,900 ਰੁਪਏ ਦੀ ਕੀਮਤ ‘ਤੇ ਉਪਲੱਬਧ ਹੋਵੇਗਾ । ਉੱਥੇ ਹੀ ਦੂਜੇ ਪਾਸੇ HDFC ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਕੇ ਗ੍ਰਾਹਕ iPhone 11 Pro ਅਤੇ iPhone 11 Pro Max ‘ਤੇ 4,000 ਰੁਪਏ ਦੀ ਵਾਧੂ ਛੋਟ ਵੀ ਲੈ ਸਕਦੇ ਹਨ ।
Amazon ਦੀ ਵਿਕਰੀ ਵਿੱਚ iPhone 8 ਪਲੱਸ ਦੇ 64GB ਹੈਂਡਸੈੱਟ 500 ਰੁਪਏ ਦੀ ਛੂਟ ਦੇ ਨਾਲ 41,500 ਰੁਪਏ ਵਿੱਚ ਉਪਲੱਬਧ ਹੋਵੇਗਾ । ਉੱਥੇ ਹੀ, iPhone 7 ਸੀਰੀਜ਼ ਵੀ ਆਕਰਸ਼ਕ ਕੀਮਤ ‘ਤੇ ਉਪਲੱਬਧ ਹੋਵੇਗੀ । Amazon ਨੇ ਦੱਸਿਆ ਕਿ ਜ਼ਿਆਦਾਤਰ ਐਪਲ ਦੇ ਹੈਂਡਸੈੱਟ ਫਾਇਨਾਂਸ ਵਿਕਲਪ ਜਿਵੇਂ ਕਿ ਨੋ-ਕਾਸਟ EMI ਅਤੇ HDFC ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਵਾਧੂ ਛੋਟ ਦੀ ਪੇਸ਼ਕਸ਼ ਵੀ ਪ੍ਰਾਪਤ ਕਰ ਸਕਣਗੇ । ਐਪਲ ਡੇਅ ਸੇਲ ਦੇ ਦੌਰਾਨ Apple iPad ਸੀਰੀਜ਼ ‘ਤੇ 5000 ਰੁਪਏ ਤੱਕ ਦੀ ਛੋਟ ਮਿਲੇਗੀ ਅਤੇ Apple Watch Series 3 ਤੇ HDFC ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਲਈ 1,000 ਰੁਪਏ ਦਾ ਫਲੈਟ ਡਿਸਕਾਉਂਟ ਹੋਵੇਗਾ ।
HDFC ਬੈਂਕ ਕਾਰਡ ਧਾਰਕ Apple MacBook Pro ਖਰੀਦਣ ਤੇ 7,000 ਰੁਪਏ ਦੀ ਤੁਰੰਤ ਛੋਟ ਪ੍ਰਾਪਤ ਕਰ ਸਕਦੇ ਹਨ । ਵਿਕਰੀ ਦੀਆਂ ਸਾਰੀਆਂ ਆਫ਼ਰਾਂ Amazon ‘ਤੇ ਲਾਈਵ ਮਿਲ ਰਹੀਆਂ ਹਨ । ਸੇਲ ਵਿੱਚ Apple Watch Series 4 ਨੂੰ 45,990 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ । ਬਾਜ਼ਾਰ ਵਿੱਚ ਇਸਦੀ ਕੀਮਤ 52,900 ਰੁਪਏ ਹੈ । Apple Mac Mini ‘ਤੇ ਆਫਰ ਮਿਲ ਰਹੀ ਹੈ । ਇਹ ਸੇਲ ਵਿੱਚ 75,900 ਰੁਪਏ ਵਿੱਚ ਉਪਲੱਬਧ ਹੈ।