ਰੈਵੇਨਿਊ ਅਤੇ ਮੁਨਾਫੇ ਵਿੱਚ ਕਮੀ ਨਾਲ ਜੂਝ ਰਹੀ Amazon ਨੇ 18 ਹਜ਼ਾਰ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। Amazon ਦੇ CEO ਐਂਡੀ ਜੇਸੀ ਨੇ ਵੀ ਆਪਣੇ ਸਟਾਫ਼ ਨੂੰ ਭੇਜੇ ਇੱਕ ਨੋਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਐਮਾਜ਼ਾਨ ਲਈ ਭਾਰਤ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਮ ਵੀ ਛਾਂਟੀ ਦੀ ਸੂਚੀ ਵਿੱਚ ਹਨ। ਐਮਾਜ਼ਾਨ ਭਾਰਤ ਵਿੱਚ ਲਗਭਗ 1000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਦੱਸ ਦੇਈਏ ਕਿ ਇਸ ਸਮੇਂ ਦੁਨੀਆ ਭਰ ਵਿੱਚ ਐਮਾਜ਼ਾਨ ਦੇ ਕਾਰਪੋਰੇਟ ਕਰਮਚਾਰੀਆਂ ਵਿੱਚ 3 ਲੱਖ ਤੋਂ ਵੱਧ ਕਰਮਚਾਰੀ ਸ਼ਾਮਿਲ ਹਨ।
ਸੂਤਰਾਂ ਅਨੁਸਾਰ Amazon ਇੰਡੀਆ ਦੇ ਕਰਮਚਾਰੀ ਵੀ ਐਮਾਜ਼ਾਨ ਦੀ ਗਲੋਬਲ ਛਾਂਟੀ ਦੀ ਲਪੇਟ ਵਿੱਚ ਆ ਜਾਣਗੇ। ਕੰਪਨੀ ਭਾਰਤ ਵਿੱਚ ਆਪਣੇ 1% ਕਰਮਚਾਰੀਆਂ ਦੀ ਛਾਂਟੀ ਕਰੇਗੀ। ਭਾਰਤ ਵਿੱਚ ਇਹ ਛਾਂਟੀ ਮੌਜੂਦਾ ਨੌਕਰੀਆਂ ਵਿੱਚ ਕਟੌਤੀ ਦਾ ਹਿੱਸਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨੌਕਰੀ ਕਟੌਤੀ ਕਾਰਨ ਭਾਰਤ ਵਿੱਚ ਕਰੀਬ 1000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ।
ਇਹ ਵੀ ਪੜ੍ਹੋ: ਕੈਨੇਡਾ ‘ਚ ਸਿੱਖ ਮਹਿਲਾ ਨੇ ਆਪਣੇ ਬੱਚਿਆਂ ਲਈ ਖੁਦ ਡਿਜ਼ਾਇਨ ਕੀਤੇ ਖ਼ਾਸ ਸਿੱਖ ਹੈਲਮੇਟ
ਇਸ ਕਟੌਤੀ ਦਾ ਸਭ ਤੋਂ ਜ਼ਿਆਦਾ ਅਸਰ ਐਮਾਜ਼ਾਨ ਦੇ ਡਿਵਾਈਸ ਅਤੇ ਸਰਵਿਸਿਜ਼ ਗਰੁੱਪ ‘ਤੇ ਪਵੇਗਾ । ਇੱਕ ਰਿਪੋਰਟ ਅਨੁਸਾਰ ਇਸ ਯੂਨਿਟ ਵਿੱਚ ਕੁੱਲ 2 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ । ਭਾਰਤ ਵਿੱਚ ਵੀ ਇਸ ਡਿਵੀਜ਼ਨ ਵਿੱਚ ਸਭ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਦੀ ਗੱਲ ਸਾਹਮਣੇ ਆਈ ਹੈ। ਦੱਸ ਦੇਈਏ ਕਿ Amazon ਨੇ ਨਵੰਬਰ 2022 ਵਿੱਚ ਹੀ ਛਾਂਟੀ ਦਾ ਐਲਾਨ ਕਰ ਦਿੱਤਾ ਸੀ। ਪਰ ਉਦੋਂ ਕੋਈ ਪੱਕਾ ਨੰਬਰ ਨਹੀਂ ਦਿੱਤਾ ਗਿਆ ਸੀ । ਹਾਲਾਂਕਿ, ਉਦੋਂ ਕਿਹਾ ਗਿਆ ਸੀ ਕਿ ਕੰਪਨੀ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗੀ । ਫਿਲਹਾਲ ਕੰਪਨੀ ਨੇ ਇਹ ਅੰਕੜਾ ਵਧਾ ਕੇ ਲਗਭਗ ਦੁੱਗਣਾ ਕਰ ਦਿੱਤਾ ਹੈ ਅਤੇ ਇਸ ਮਹੀਨੇ ਤੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਦੋ ਮਹੀਨੇ ਪਹਿਲਾਂ ਹੀ ਦੱਸ ਦੱਤਾ ਸੀ ਕਿ ਉਹ ਸਾਲਾਨਾ ਸਮੀਖਿਆ ਵਿੱਚ ਆਪਣੇ ਖਰਚ ਵਿੱਚ ਕਟੌਤੀ ਕਰਨ ‘ਤੇ ਵਿਚਾਰ ਕਰੇਗੀ। ਇਸਦੇ ਨਾਲ ਹੀ ਕੰਪਨੀ ਵਿੱਚ ਨਵੀਆਂ ਭਰਤੀਆਂ ਬੰਦ ਹੋ ਗਈਆਂ ਸਨ, ਜਦਕਿ ਕਈ ਵੇਅਰਹਾਊਸ ਦੇ ਵਿਸਤਾਰ ਦੀ ਯੋਜਨਾ ਨੂੰ ਵੀ ਟਾਲ ਦਿੱਤਾ ਗਿਆ ਸੀ। ਇਸਦੇ ਇਲਾਵਾ ਪਰਸਨਲ ਡਿਲੀਵਰੀ ਰੋਬੋਟ ਸਣੇ ਕੁਝ ਹੋਰ ਬਿਜਨੈੱਸ ਦੇ ਵਿਸਤਾਰ ਨੂੰ ਰੋਕ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: