ਪੱਛਮੀ ਦੇਸ਼ਾਂ ‘ਚ ਮੰਦੀ ਦੀ ਆਵਾਜ਼ ਕਾਰਨ ਦੁਨੀਆ ਦੇ ਕਈ ਦੇਸ਼ ਅਲਰਟ ਹੋ ਗਏ ਹਨ। ਕਈ ਰਿਪੋਰਟਾਂ ਵਿਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਸ ਸਾਲ ਮੰਦੀ ਕਾਰਨ ਵੱਡੀ ਗਿਣਤੀ ਵਿਚ ਨੌਕਰੀਆਂ ਚਲੀਆਂ ਜਾਣਗੀਆਂ। ਐਮਾਜ਼ਾਨ ਨੇ ਵੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੇ ਸੀਈਓ ਐਂਡੀ ਜੈਸੀ ਨੇ ਦੱਸਿਆ ਸੀ ਕਿ ਭਾਰਤ ਸਮੇਤ ਦੁਨੀਆ ਭਰ ਵਿੱਚ ਐਮਾਜ਼ਾਨ ਦੇ 18,000 ਤੋਂ ਵੱਧ ਕਰਮਚਾਰੀ ਪ੍ਰਭਾਵਿਤ ਹੋਣਗੇ, ਜਿਸ ਵਿੱਚ ਭਾਰਤ ਵਿੱਚ ਵੀ ਹਜ਼ਾਰਾਂ ਕਰਮਚਾਰੀ ਸ਼ਾਮਿਲ ਹਨ । ਦੱਸ ਦੇਈਏ ਕਿ ਬੀਤੇ ਦਿਨੀਂ ਵੀ ਕੁਝ ਰਿਪੋਰਟਾਂ ਵਿੱਚ ਇਸ ਗੱਲ ਦੇ ਸੰਕੇਤ ਮਿਲੇ ਸੀ ਕਿ ਕੰਪਨੀ ਭਾਰਤ ਵਿੱਚ ਕਰੀਬ 1000 ਤੋਂ ਵੱਧ ਕਰਮਚਾਰੀਆਂ ਨੂੰ ਬਾਹਰ ਕਰ ਸਕਦੀ ਹੈ। ਇਸ ਨਾਲ ਤਕਨੀਕੀ, ਮਨੁੱਖੀ ਸੰਸਾਧਨ ਤੇ ਹੋਰ ਵਿਭਾਗ ਪ੍ਰਭਾਵਿਤ ਹੋਣਗੇ। ਪਿਛਲੇ ਹਫ਼ਤੇ ਕੰਪਨੀ ਦੇ CEO ਐਂਡੀ ਜੇਸੀ ਨੇ ਆਪਣੇ ਬਲਾਗ ਵਿੱਚ ਕਿਹਾ ਸੀ ਕਿ ਕੰਪਨੀ 18 ਜਨਵਰੀ ਦੇ ਬਾਅਦ ਛਾਂਟੀ ਨਾਲ ਪ੍ਰਭਾਵਿਤ ਕਰਮਚਾਰੀਆਂ ਨਾਲ ਗੱਲਬਾਤ ਕਰੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਐਮਾਜ਼ਾਨ ਦੇ ਗੁਰੂਗ੍ਰਾਮ, ਬੇਂਗਲੁਰੂ ਤੇ ਹੋਰ ਦਫਤਰਾਂ ਵਿੱਚ ਵੀ ਛਾਂਟੀ ਸ਼ੁਰੂ ਹੋ ਚੁੱਕੀ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਅਸਰ ਘਾਟੇ ਵਿੱਚ ਚੱਲ ਰਹੇ ਵਿਭਾਗਾਂ ‘ਤੇ ਪਿਆ ਹੈ। ਕੰਪਨੀ ਤੋਂ ਬਾਹਰ ਕੀਤੇ ਜਾ ਰਹੇ ਕਰਮਚਾਰੀਆਂ ਵਿੱਚ ਫ਼੍ਰੇਸ਼ਰਸ ਤੇ ਅਨੁਭਵੀ ਦੋਨੋਂ ਸ਼ਾਮਿਲ ਹਨ। ਰਿਪੋਰਟਾਂ ਮੁਤਾਬਕ ਐਮਾਜ਼ਾਨ ਨੇ ਕੱਢੇ ਗਏ ਕਰਮਚਾਰੀਆਂ ਨੂੰ ਈਮੇਲ ਭੇਜ ਕੇ ਪੰਜ ਮਹੀਨੇ ਦੀ ਅਗਾਊਂ ਤਨਖਾਹ ਦੀ ਪੇਸ਼ਕਸ਼ ਕੀਤੀ ਹੈ। ਕਰਮਚਾਰੀਆਂ ਨੂੰ ਇੱਕ ਨਿਸ਼ਚਿਤ ਤਾਰੀਕ ‘ਤੇ ਲੀਡਰਸ਼ਿਪ ਟੀਮ ਨੂੰ ਮਿਲਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਐਮਾਜ਼ਾਨ ਵਿੱਚ ਛਾਂਟੀ ਹਾਲੇ ਸ਼ੁਰੂ ਹੋਈ ਹੈ, ਜੋ ਆਉਣ ਵਾਲੇ ਹਫਤਿਆਂ ਤੱਕ ਚੱਲਣ ਦੀ ਉਮੀਦ ਹੈ।
ਮੌਜੂਦਾ ਮੰਦੀ ਦੇ ਦੌਰ ਵਿੱਚ ਐਮਾਜ਼ਾਨ ਦਾ 18,000 ਕਰਮਚਾਰੀਆਂ ਨੂੰ ਹਟਾਉਣਾ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਹੋਵੇਗੀ। ਸਤੰਬਰ ਦੇ ਅੰਤ ਤੱਕ ਐਮਾਜ਼ਾਨ ਦੇ ਨਾਲ 15 ਲੱਖ ਤੋਂ ਜ਼ਿਆਦਾ ਕਰਮਚਾਰੀ ਜੁੜੇ ਸਨ। ਇਸ ਛਾਂਟੀ ਦਾ ਅਰਥ ਹੈ ਕਿ ਨਵੀਨਤਮ ਕਟੌਤੀ ਕਰਮਚਾਰੀਆਂ ਦਾ ਲਗਭਗ ਇੱਕ ਪ੍ਰਤੀਸ਼ਤ ਹੋਵੇਗੀ। ਕੰਪਨੀ ਦੇ ਕੋਲ ਦੁਨੀਆ ਭਰ ਵਿੱਚ ਲਗਭਗ 350,000 ਕਾਰਪੋਰੇਟ ਕਰਮਚਾਰੀ ਹਨ।
ਦੱਸ ਦੇਈਏ ਕਿ ਗਲੋਬਲ ਅਰਥੀ ਮੰਡੀ ਦੇ ਖਦਸ਼ੇ ਦੇ ਵਿਚਾਲੇ ਦੁਨੀਆ ਭਰ ਦੀਆਂ ਟੇਕ ਕੰਪਨੀਆਂ ਵਿੱਚ ਹੜਕੰਪ ਮਚਿਆ ਹੋਇਆ ਹੈ। ਟਵਿੱਟਰ, ਮੈਟਾ, ਐਮਾਜ਼ਾਨ ਦੇ ਇਲਾਵਾ ਐਚਪੀ ਇੰਕ ਵੀ ਕਰੀਬ 6 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਹਾਲ ਹੀ ਵਿੱਚ ਪੈਪਸੀਕੋ ਨੇ ਵੀ ਕਟੌਤੀ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: