ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹੁਣ ਆਪਣੇ ਪਰਿਵਾਰ ਸਮੇਤ ਕਿਸੇ ਹੋਰ ਦੇਸ਼ ਵਿੱਚ ਸੈਟਲ ਹੋਣ ਦੀ ਤਿਆਰੀ ਕਰ ਰਹੇ ਹਨ। ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਅੰਬਾਨੀ ਨੇ ਪੱਛਮ ਦਾ ਰਾਹ ਅਪਣਾਉਂਦੇ ਹੋਏ ਬ੍ਰਿਟੇਨ ਨੂੰ ਚੁਣਿਆ ਹੈ।
ਯਾਨੀ ਅੰਬਾਨੀ ਦਾ ਦੂਜਾ ਘਰ ਹੁਣ ਲੰਡਨ ‘ਚ ਹੋਵੇਗਾ। ਰਿਪੋਰਟਾਂ ਮੁਤਾਬਕ ਅੰਬਾਨੀ ਪਰਿਵਾਰ ਨੂੰ ਲੰਡਨ ਭੇਜਣ ਦੀ ਯੋਜਨਾ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅੰਬਾਨੀ ਨੇ ਲੰਡਨ ਦੇ ਬਕਿੰਘਮਸ਼ਾਇਰ ਦੇ ਸਟੋਕ ਪਾਰਕ ਵਿੱਚ 300 ਏਕੜ ਦੀ ਜਾਇਦਾਦ ਲਈ ਹੈ, ਜਿੱਥੇ ਉਹ ਪਰਿਵਾਰ ਨਾਲ ਵਸਣਗੇ । ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਉੱਥੇ 300 ਏਕੜ ਜ਼ਮੀਨ 592 ਕਰੋੜ ਰੁਪਏ ਵਿੱਚ ਖਰੀਦੀ ਹੈ। ਇਸ ‘ਤੇ ਬਣੇ ਘਰ ‘ਚ 49 ਬੈੱਡਰੂਮ ਹਨ।
ਇੱਕ ਅੰਗਰੇਜ਼ੀ ਅਖਬਾਰ ਮੁਤਾਬਿਕ ਭਵਿੱਖ ‘ਚ ਮੁਕੇਸ਼ ਅੰਬਾਨੀ ਦਾ ਪਰਿਵਾਰ ਮੁੰਬਈ ਅਤੇ ਲੰਡਨ ਦੋਹਾਂ ਸ਼ਹਿਰਾਂ ‘ਚ ਬਦਲਵੇਂ ਰੂਪ ‘ਚ ਰਹੇਗਾ। ਰਿਪੋਰਟ ‘ਚ ਲਿਖਿਆ ਹੈ ਕਿ ਇਸ ਪਰਿਵਾਰ ਨੂੰ ਮਹਾਮਾਰੀ ‘ਚ ਲੌਕਡਾਊਨ ਦੌਰਾਨ ਦੂਜੇ ਘਰ ਦੀ ਲੋੜ ਮਹਿਸੂਸ ਹੋਈ ਸੀ। ਹਾਲਾਂਕਿ, ਮੁਕੇਸ਼ ਅੰਬਾਨੀ ਦਾ ਮੁੰਬਈ ਦੇ ਅਲਟਾਮਾਉਂਟ ਰੋਡ ‘ਤੇ 4 ਲੱਖ ਵਰਗ ਫੁੱਟ ‘ਤੇ ਐਂਟੀਲੀਆ ਨਾਮ ਦਾ ਆਲੀਸ਼ਾਨ ਘਰ ਹੈ। ਲੌਕਡਾਊਨ ਦੌਰਾਨ ਮੁਕੇਸ਼ ਅੰਬਾਨੀ ਦੇ ਪੂਰੇ ਪਰਿਵਾਰ ਨੇ ਗੁਜਰਾਤ ਦੇ ਜਾਮਨਗਰ ਵਿੱਚ ਵੀ ਸਮਾਂ ਬਿਤਾਇਆ ਹੈ। ਇੱਥੇ ਅੰਬਾਨੀ ਦੀ ਰਿਫਾਇਨਰੀ ਵੀ ਹੈ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਹੈ।
ਵੀਡੀਓ ਲਈ ਕਲਿੱਕ ਕਰੋ -: