ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ‘ਚ ਬੈਂਕ ਕਰਮਚਾਰੀਆਂ ਦੀ ਹੜਤਾਲ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ । ਦੇਸ਼ ਭਰ ਦੀਆ ਸਾਰੀਆਂ ਸਰਕਾਰੀ ਬੈਂਕਾਂ ਦੇ (PSBs) ਦੇ ਨੌਂ ਲੱਖ ਤੋਂ ਵੱਧ ਕਰਮਚਾਰੀ ਇਸ ਹੜਤਾਲ ਵਿੱਚ ਹਿੱਸਾ ਲੈ ਰਹੇ ਹਨ।
ਇਸ ਨਾਲ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ ਦਿਨ ਦੀ ਹੜਤਾਲ ਕਾਰਨ ਲਗਭਗ 19 ਹਜ਼ਾਰ ਕਰੋੜ ਰੁਪਏ ਦਾ ਬੈਂਕਿੰਗ ਸੰਚਾਲਨ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.) ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਨੇ ਦਾਅਵਾ ਕੀਤਾ ਕਿ ਪਹਿਲੇ ਦਿਨ ਦੀ ਹੜਤਾਲ ਕਾਰਨ 20.4 ਲੱਖ ਚੈੱਕਾਂ ਦੀ ਕਲੀਅਰੈਂਸ ਰੁਕ ਗਈ ਹੈ। ਇਸ ਕਾਰਨ 18,600 ਕਰੋੜ ਰੁਪਏ ਦਾ ਬੈਂਕਿੰਗ ਸੰਚਾਲਨ ਪ੍ਰਭਾਵਿਤ ਹੋਇਆ ਹੈ। ਸਰਕਾਰੀ ਬੈਂਕ ਕਰਮਚਾਰੀਆਂ ਦੀ ਇਸ ਹੜਤਾਲ ਕਾਰਨ ਵੀਰਵਾਰ ਨੂੰ ਜਮ੍ਹਾ, ਕਢਵਾਉਣ, ਚੈੱਕ ਕਲੀਅਰੈਂਸ, ਲੋਨ ਮਨਜ਼ੂਰੀ ਵਰਗੇ ਕੰਮ ਪ੍ਰਭਾਵਿਤ ਹੋਏ ਹਨ।
ਬੈਂਕ ਮੁਲਾਜ਼ਮਾਂ ਦੀਆਂ 9 ਯੂਨੀਅਨਾਂ ਨੇ ਮਿਲ ਕੇ ਇਸ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਵਿੱਚ ਸਾਰੇ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਹਿੱਸਾ ਲੈ ਰਹੇ ਹਨ। ਐਸਬੀਆਈ, ਪੀਐਨਬੀ ਵਰਗੇ ਬੈਂਕਾਂ ਦੇ ਗਾਹਕਾਂ ਨੂੰ ਬੈਂਕਿੰਗ ਸੰਚਾਲਨ ਵਿੱਚ ਮੁਸਕੀਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਸਮੇਤ ਸਾਰੇ ਪ੍ਰਾਈਵੇਟ ਬੈਂਕਾਂ ਵਿੱਚ ਆਮ ਕੰਮਕਾਜ ਚੱਲ ਰਿਹਾ ਹੈ। ਜਿਨ੍ਹਾਂ ਗਾਹਕਾਂ ਨੇ ਔਨਲਾਈਨ ਸਾਧਨਾਂ ਰਾਹੀਂ ਬੈਂਕਿੰਗ ਦਾ ਕੰਮ ਕਰਨਾ ਹੈ, ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ : Breaking : ਸਿੱਧੂ ਦੇ ਪਸੰਦੀਦਾ ਸਿਧਾਰਥ ਚਟੋਪਾਧਿਆਏ ਨੂੰ ਲਗਾਇਆ ਗਿਆ ਪੰਜਾਬ ਦਾ ਨਵਾਂ DGP
ਸਾਰੇ ਬੈਂਕਾਂ ਦੀਆਂ ਡਿਜੀਟਲ ਬੈਂਕਿੰਗ ਸੇਵਾਵਾਂ (ਡਿਜੀਟਲ ਬੈਂਕਿੰਗ), ਇੰਟਰਨੈਟ ਬੈਂਕਿੰਗ, ਯੂਪੀਆਈ ਅਧਾਰਤ ਸੇਵਾਵਾਂ (ਯੂਪੀਆਈ), ਮੋਬਾਈਲ ਬੈਂਕਿੰਗ ਆਦਿ ਆਮ ਤੌਰ ‘ਤੇ ਕੰਮ ਕਰ ਰਹੀਆਂ ਹਨ। ਬੈਂਕਾਂ ਨੇ ਹੜਤਾਲ ਦੇ ਮੱਦੇਨਜ਼ਰ ਪਹਿਲਾਂ ਹੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸਨ ਤਾਂ ਜੋ ਗਾਹਕਾਂ ਨੂੰ ਹਫ਼ਤੇ ਦੌਰਾਨ ਏਟੀਐਮ ਤੋਂ ਪੈਸੇ ਕਢਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ATM ‘ਚ ਨਕਦੀ ਖਤਮ ਹੋਣ ਦੇ ਮਾਮਲੇ ਅਜੇ ਤੱਕ ਸਾਹਮਣੇ ਨਹੀਂ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: