Flipkart, ਐਮਾਜ਼ੋਨ ਵਰਗੀਆਂ ਈ-ਕਾਮਰਸ ਸਾਈਟਾਂ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। ਹੁਣ ਕਾਰਡ ਜ਼ਰੀਏ ਆਨਲਾਈਨ ਲੈਣ-ਦੇਣ ਕਰਨ ‘ਤੇ ਹਰ ਵਾਰ ਤੁਹਾਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਵੇਰਵਾ ਦੁਬਾਰਾ ਦਰਜ ਕਰਨਾ ਪਵੇਗਾ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਈ-ਕਾਮਰਸ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਗਾਹਕਾਂ ਦੇ ਕਾਰਡ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਨਹੀਂ ‘ਸੇਵ’ ਕਰ ਸਕਦੀਆਂ।
ਇਸ ਦਾ ਮਕਸਦ ਗਾਹਕਾਂ ਦੇ ਡਾਟਾ ਨੂੰ ਸੁਰੱਖਿਅਤ ਕਰਨਾ ਹੈ।ਉੱਥੇ ਹੀ, ਜੋ ਗਾਹਕ ਹਰ ਵਾਰ ਲੈਣ-ਦੇਣ ਕਰਨ ‘ਤੇ ਆਪਣੇ ਵੇਰਵੇ ਦਰਜ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਇਸ ਲਈ ਈ-ਕਾਮਰਸ ਕੰਪਨੀਆਂ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਨੂੰ ਸਹਿਮਤੀ ਦੇਣੀ ਪਵੇਗੀ। ਇਹੀ ਨਹੀਂ ਈ-ਕਾਮਰਸ ਕੰਪਨੀਆਂ ਨੂੰ ਇਸ ਲਈ ਟੋਕਨਾਈਜ਼ ਸਿਸਟਮ ਸਥਾਪਤ ਕਰਨਾ ਹੋਵੇਗਾ, ਜਿਸ ਵਿੱਚ ਕਾਰਡ ਦੀ ਜਾਣਕਾਰੀ ਕੋਡ ਜਾਂ ਟੋਕਨ ਵਿੱਚ ਬਜਲ ਜਾਵੇਗੀ ਅਤੇ ਕਾਰਡ ਦੀ ਅਸਲ ਜਾਣਕਾਰੀ ਕੋਈ ਚੋਰੀ ਨਹੀਂ ਕਰ ਸਕੇਗਾ।
ਆਰਬੀਆਈ ਨੇ ਭਾਰਤ ਦੀਆਂ ਸਾਰੀਆਂ ਕੰਪਨੀਆਂ ਨੂੰ 1 ਜਨਵਰੀ, 2022 ਤੋਂ ਆਪਣੇ ਸਿਸਟਮਾਂ ਤੋਂ ਪਹਿਲਾਂ ਤੋਂ ਸੇਵ ਕੀਤੇ ਕ੍ਰੈਡਿਟ ਅਤੇ ਡੈਬਿਟ ਕਾਰਡ ਡਾਟਾ ਨੂੰ ਮਿਟਾਉਣ ਦਾ ਆਦੇਸ਼ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: