ਆਰਬੀਆਈ ਨੇ ਪਾਦਰਸ਼ਤਾ ਵਧਆਉਣ ਤੇ ਉਪਭੋਗਾਤਵਾਂ ਦੇ ਹਿੱਤਾਂ ਦੀ ਰੱਖਿਆ ਲਈ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮਾਂ ਵਿਚ ਕਈ ਬਦਲਾਅ ਕੀਤੇ ਹਨ। ਨਵੇਂ ਨਿਯਮਾਂ ਤਹਿਤ ਤੁਸੀਂ ਆਪਣੇ ਹਿਸਾਬ ਨਾਲ ਕਾਰਡ ਨੈਟਵਰਕ ਦੀ ਚੋਣ ਕਰ ਸਕਦੇ ਹੋ। ਲੋੜ ਪੈਣ ‘ਤੇ ਕ੍ਰੈਡਿਟ ਕਾਰਡ ਨੂੰ 7 ਦਿਨ ਵਿਚ ਬੰਦ ਕਰਾ ਸਕਦੇ ਹੋ।
ਖਾਸ ਗੱਲ ਹੈ ਕਿ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕਰਕੇ ਆਰਬੀਆਈ ਨੇ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਬਕਾਇਆ ਭੁਗਤਾਨ ਲਈ ਵਾਧੂ ਤਿੰਨ ਦਿਨ ਦਾ ਹੋਰ ਸਮਾਂ ਮਿਲੇਗਾ। ਇਸ ਦਾ ਮਤਲਬ ਜੇਕਰ ਤੁਸੀਂ ਤੈਅ ਤਰੀਕ ਦੇ ਤਿੰਨ ਦਿਨ ਬਾਅਦ ਵੀ ਕ੍ਰੈਡਿਟ ਕਾਰਡ ਬਕਾਇਆ ਚੁਕਾਉਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਭਰਨੀ ਹੋਵੇਗੀ।
ਸੋਧੇ ਨਿਯਮਾਂ ਤਹਿਤ ਕਾਰਡ ਜਾਰੀ ਕਰਨ ਵਾਲੇ ਬੈਂਕਾਂ ਨੂੰ ਕ੍ਰੈਡਿਟ ਕਾਰਡ ਬੇਨਤੀ ਦੇ ਸੱਤ ਕਾਰੋਬਾਰੀ ਦਿਨਾਂ ਦੇ ਅੰਦਰ ਬੰਦ ਹੋਣਾ ਚਾਹੀਦਾ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਉਹ ਕਾਰਡਧਾਰਕ ਨੂੰ ਲੇਟ ਫੀਸ ਵਜੋਂ 500 ਰੁਪਏ ਪ੍ਰਤੀ ਦਿਨ ਅਦਾ ਕਰਨਗੇ। ਜੇਕਰ ਕਾਰਡ ਜਾਰੀਕਰਤਾ ਕਾਰਡ ਨੂੰ ਬੰਦ ਕਰਨ ਲਈ ਤੁਹਾਡੀ ਬੇਨਤੀ ਦੀ ਮਿਤੀ ਤੋਂ 10 ਦਿਨ ਲੈਂਦਾ ਹੈ, ਤਾਂ ਇਸ ਨੂੰ ਤਿੰਨ ਦਿਨ ਦੀ ਦੇਰੀ ਮੰਨਿਆ ਜਾਵੇਗਾ। ਉਹ ਇਸ ਦੇਰੀ ਲਈ ਕ੍ਰੈਡਿਟ ਕਾਰਡ ਧਾਰਕ ਨੂੰ 1,500 ਰੁਪਏ ਦਾ ਮੁਆਵਜ਼ਾ ਦੇਣਗੇ।
ਇਹ ਵੀ ਪੜ੍ਹੋ : ਪੰਡਿਤ ਧੀਰੇਂਦਰ ਸ਼ਾਸਤਰੀ ਪਹੁੰਚੇ ਚੰਡੀਗੜ੍ਹ, ਭਜਨ ਗਾਇਕ ਕਨ੍ਹਈਆ ਮਿੱਤਲ ਨਾਲ ਕਰਨਗੇ ਮੁਲਾਕਾਤ
ਕ੍ਰੈਡਿਟ ਕਾਰਡ ਦਾ ਬਕਾਇਆ ਚੁਕਾਉਣ ਲਈ ਤੈਅ ਤਰੀਕ ਦੇ ਵਾਧੂ ਤੁਹਾਨੂੰ ਤਿੰਨ ਦਿਨ ਮਿਲਣਗੇ। ਇਸ ਮਿਆਦ ਦੇ ਬਾਅਦ ਹੀ ਕਾਰਡ ਜਾਰੀਕਰਤਾ ਇਸ ਬਕਾਏ ‘ਤੇ ਰਿਪੋਰਟ ਕਰ ਸਕਦੇ ਹਨ ਜਾਂ ਜੁਰਮਾਨੇ ਲਗਾ ਸਕਦੇ ਹਨ। ਖਾਸ ਗੱਲ ਹੈ ਕਿ ਇਸ ਨਾਲ ਤੁਹਾਡਾ ਕ੍ਰੈਡਿਟ ਸਕੋਰ ਵੀ ਪ੍ਰਭਾਵਿਤ ਨਹੀਂ ਹੋਵੇਗਾ।