Charges for failed atm transaction : ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਨਾਕਾਫ਼ੀ ਰਾਸ਼ੀ (ਲਾਜ਼ਮੀ ਰਾਸ਼ੀ ਤੋਂ ਘੱਟ ਹੋਣ ‘ਤੇ ) ਕਾਰਨ ਸਾਰੇ ਅਸਫਲ ਲੈਣ-ਦੇਣ (ਟ੍ਰਾਂਜੈਕਸ਼ਨ ) ਲਈ ਜੁਰਮਾਨਾ ਅਦਾ ਕਰਨਾ ਪਏਗਾ। ਐਸਬੀਆਈ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, ਜੇ ਖਾਤੇ ਵਿੱਚ ਲਾਜ਼ਮੀ ਰਾਸ਼ੀ ਨਾ ਹੋਣ ‘ਤੇ ਏਟੀਐਮ ਵਿੱਚੋਂ ਪੈਸੇ ਕੱਢਵਾਉਣ ‘ਤੇ ਟ੍ਰਾਂਜੈਕਸ਼ਨ ਅਸਫਲ ਹੋ ਜਾਂਦੀ ਹੈ ਤਾਂ ਐਸਬੀਆਈ ਗਾਹਕਾਂ ਨੂੰ 20 ਰੁਪਏ ਜੁਰਮਾਨੇ ਦੇ ਨਾਲ ਜੀਐਸਟੀ ਵੀ ਭਰਨਾ ਪਏਗਾ। ਮੈਟਰੋ ਸ਼ਹਿਰਾਂ ਵਿੱਚ ਰਹਿੰਦੇ ਐਸਬੀਆਈ ਦੇ ਨਿਯਮਤ ਬਚਤ ਖਾਤਾ ਧਾਰਕ ਇੱਕ ਮਹੀਨੇ ਵਿੱਚ ਸਿਰਫ ਅੱਠ ਵਾਰ ਏਟੀਐਮ ਤੋਂ ਮੁਫਤ ਪੈਸੇ ਕੱਢਵਾ ਸਕਦੇ ਹਨ। ਇਨ੍ਹਾਂ ਵਿੱਚ ਐਸਬੀਆਈ ਦੇ ਏਟੀਐਮ ਤੋਂ ਪੰਜ ਵਾਰ ਅਤੇ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਤਿੰਨ ਵਾਰ ਪੈਸੇ ਕੱਢਵਾਉਣਾ ਸ਼ਾਮਿਲ ਹੈ। ਇਸ ਏਟੀਐਮ ਵਰਤੋਂ ਦੀ ਸੀਮਾ ਪਾਰ ਕਰਨ ਵਾਲੇ ਗਾਹਕਾਂ ਨੂੰ ਦੋਬਾਰਾ ਏਟੀਐਮ ਵਰਤੋਂ ਲਈ ਇੱਕ ਫੀਸ ਦੇਣੀ ਪਏਗੀ।
ਨਿਯਮਾਂ ਦੇ ਅਨੁਸਾਰ, ਐਸਬੀਆਈ ਨੇ ਗੈਰ-ਮੈਟਰੋ ਸ਼ਹਿਰਾਂ ਵਿੱਚ ਆਪਣੇ ਗਾਹਕਾਂ ਨੂੰ ਏਟੀਐਮ ਤੋਂ 10 ਵਾਰ ਮੁਫਤ ਪੈਸੇ ਕੱਢਵਾਉਂਣ ਦੀ ਛੂਟ ਦਿੱਤੀ ਹੈ। ਇਨ੍ਹਾਂ ਵਿੱਚੋਂ ਪੰਜ ਵਾਰ ਐਸਬੀਆਈ ਦੇ ਏਟੀਐਮਜ਼ ਤੋਂ ਪੈਸੇ ਲਏ ਜਾ ਸਕਦੇ ਹਨ, ਜਦੋਂ ਕਿ ਪੰਜ ਹੋਰ ਕਿਸੇ ਵੀ ਬੈਂਕ ਦੇ ਏ.ਟੀ.ਐਮ ਸ਼ਾਮਿਲ ਹਨ। ਇਸ ਤੋਂ ਬਾਅਦ, ਹਰ ਵਾਰ ਪੈਸੇ ਕੱਢਵਾਉਂਣ ‘ਤੇ ਇੱਕ ਫੀਸ ਦਾ ਭੁਗਤਾਨ ਕਰਨਾ ਪਏਗਾ। ਦੱਸ ਦੇਈਏ ਕਿ ਐਸਬੀਆਈ ਏਟੀਐਮ ਤੋਂ 10,000 ਰੁਪਏ ਜਾਂ ਇਸ ਤੋਂ ਵੱਧ ਪੈਸੇ ਕੱਢਵਾਉਂਣ ਲਈ ਓਟੀਪੀ ਦੀ ਜ਼ਰੂਰਤ ਪੈਦੀ ਹੈ। ਇਹ ਨਵੀਂ ਸਹੂਲਤ 1 ਜਨਵਰੀ, 2020 ਨੂੰ ਪੇਸ਼ ਕੀਤੀ ਗਈ ਸੀ, ਜਿਸ ਦੇ ਤਹਿਤ ਕਾਰਡ ਧਾਰਕ ਇੱਕ ਓਟੀਪੀ ਯਾਨੀ ਵਨ ਟਾਈਮ ਪਾਸਵਰਡ ਦੀ ਸਹਾਇਤਾ ਨਾਲ ਪੈਸੇ ਕੱਢਵਾ ਸਕਦਾ ਹੈ। ਇਹ ਸੇਵਾ ਬੈਂਕ ਦੇ ਸਾਰੇ ਏ.ਟੀ.ਐਮ. ਤੇ 24 ਘੰਟੇ ਉਪਲਬਧ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਸਖਤ ਨਿਯਮਾਂ ਦੇ ਬਾਵਜੂਦ, ਬੈਂਕਾਂ ‘ਚ ਅਕਸਰ ਧੋਖਾਧੜੀ ਹੋ ਜਾਂਦੀ ਹੈ। ਧੋਖੇਬਾਜ਼ ਆਮ ਲੋਕਾਂ ਨੂੰ ਲੁੱਟਣ ਲਈ ਕੋਈ ਨਾ ਕਿ ਰਾਹ ਲੱਭ ਲੈਂਦੇ ਹਨ। ਵੱਧ ਰਹੀ ਧੋਖਾਧੜੀ ਨੂੰ ਧਿਆਨ ਵਿੱਚ ਰੱਖਦਿਆਂ, ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਸੀ।