facebook announced to donate 1000 dollar: ਕੋਰੋਨਾ ਵਾਇਰਸ ਨੇ ਲੋਕਾਂ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ , ਮਾਸਕ ਪਾਉਣ ਤੋਂ ਲੈਕੇ ਹੱਥ ਧੋਣ ਤੱਕ ਹਰ ਤਰੀਕੇ ਨੂੰ ਬਦਲ ਦਿੱਤਾ ਹੈ। ਕੰਮ ਕਰਨ ਦੇ ਤਰੀਕਿਆਂ ‘ਚ ਵੀ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈ। ਅਜਿਹੇ ‘ਚ ਫੇਸਬੁੱਕ ਵੱਲੋਂ ਕਰਮਚਾਰੀਆਂ ਨੂੰ ਜੁਲਾਈ 2021 ਤੱਕ ‘ਵਰਕ ਫਰੌਮ ਹੋਮ’ ਆਫਰ ਦੇ ਦਿੱਤਾ ਹੈ। ਇਸਦੇ ਨਾਲ-ਨਾਲ ਘਰੋਂ ਦਫ਼ਤਰ ਦੀਆਂ ਲੋੜਾਂ ਪੂਰਾ ਕਰਨ ਲਈ 1000 ਡਾਲਰ ਦਿੱਤੇ ਗਏ।
ਅਜਿਹਾ ਹੀ ਗੂਗਲ ਨੇ ਵੀ ਜੂਨ 2021 ਤਕ ਵਰਕ ਫਰੌਮ ਹੋਮ ਦਾ ਆਦੇਸ਼ ਹੀ ਦਿੱਤਾ। ਟਵਿੱਟਰ ਵੀ ਇਸੇ ਰਾਹ ‘ਤੇ ਚੱਲ ਰਿਹਾ ਹੈ। ਫੇਸਬੁੱਕ ਵੱਲੋਂ ਨੇ ਅਧਿਕਾਰਤ ਤੌਰ ‘ਤੇ ਕਿਹਾ ਕਿ ਸਰਕਾਰ ਤੇ ਮਾਹਿਰਾਂ ਦੀਆਂ ਹਿਦਾਇਤਾਂ ਦੇ ਆਧਾਰ ‘ਤੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਦਾ ਹੀ ਫੈਸਲਾ ਲਿਆ ਗਿਆ ਹੈ ਅਤੇ ਜੁਲਾਈ 2021 ਤਕ ‘ਵਰਕ ਫਰੌਮ ਹੋਮ’ ਜਾਰੀ ਰਹੇਗਾ।
ਲਿਮਟਿਡ ਸਮਰੱਥਾ ਨਾਲ ਕੁੱਝ ਕੰਮ ਲਈ ਦਫ਼ਤਰ ਵੀ ਖੁੱਲਣਗੇ ਅਤੇ ਸਰਕਾਰ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣਾ ਵੀ ਕੀਤਾ ਜਾਵੇਗਾ। ਫੇਸਬੁੱਕ ਦਫ਼ਤਰ ਓਥੇ ਹੀ ਖੋਲ੍ਹ ਰਿਹਾ ਹੈ ਜਿੱਥੇ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹਨ।