ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਉਨ੍ਹਾਂ ਦੀ ਦੌਲਤ ਜਿਸ ਤੇਜ਼ੀ ਨਾਲ ਵੱਧ ਰਹੀ ਹੈ ਇਹ ਪ੍ਰਸ਼ਨ ਉਠਾਉਂਦਾ ਹੈ ਕਿ ਕੀ ਉਹ ਜਲਦੀ ਹੀ ਦੇਸ਼ ਅਤੇ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਜਾਣਗੇ?
ਪਿੱਛਲੇ ਇੱਕ ਦਿਨ ਯਾਨੀ ਬੁੱਧਵਾਰ ਤੋਂ ਵੀਰਵਾਰ ਦਰਮਿਆਨ ਗੌਤਮ ਅਡਾਨੀ ਦੀ ਦੌਲਤ ਵਿੱਚ 1.11 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ, ਉਨ੍ਹਾਂ ਦੀ ਦੌਲਤ ਵਿੱਚ 32.7 ਅਰਬ ਡਾਲਰ (ਲੱਗਭਗ 2.38 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ, ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਚੀਨ ਦੇ ਅਰਬਪਤੀ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਦਿੱਤਾ ਹੈ।
ਅਡਾਨੀ ਗਰੁੱਪ ਆਫ਼ ਕੰਪਨੀਆਂ ਦੇ ਸ਼ੇਅਰਾਂ ਵਿੱਚ ਹੋਏ ਜ਼ਬਰਦਸਤ ਵਾਧੇ ਕਾਰਨ ਗੌਤਮ ਅਡਾਨੀ ਦੀ ਆਪਣੀ ਕੁੱਲ ਜਾਇਦਾਦ ਵੀ ਲਗਾਤਾਰ ਵੱਧ ਰਹੀ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ, ਗੌਤਮ ਅਡਾਨੀ ਦੀ ਕੁੱਲ ਸੰਪਤੀ 67.6 ਅਰਬ ਡਾਲਰ (ਲੱਗਭਗ 4.93 ਲੱਖ ਕਰੋੜ ਰੁਪਏ) ਹੈ। ਇਕੱਲੇ ਇਸ ਸਾਲ ਹੀ ਉਸ ਦੀ ਦੌਲਤ ਵਿੱਚ 32.7 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਦੂਜੇ ਪਾਸੇ, ਰਿਲਾਇੰਸ ਇੰਡਸਟਰੀਜ਼ ਦਾ ਮਾਲਕ ਮੁਕੇਸ਼ ਅੰਬਾਨੀ ਅਜੇ ਵੀ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਅੰਬਾਨੀ ਦੀ ਕੁੱਲ ਜਾਇਦਾਦ 76.3 ਅਰਬ ਡਾਲਰ ਹੈ। ਪਿੱਛਲੇ ਇੱਕ ਦਿਨ ਵਿੱਚ, ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ 22 ਕਰੋੜ ਡਾਲਰ ਦੀ ਕਮੀ ਆਈ ਹੈ, ਜਦਕਿ ਅਡਾਨੀ ਦੀ ਦੌਲਤ ਵਿੱਚ 1.11 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੋਵਾਂ ਦੀ ਜਾਇਦਾਦ ਵਿੱਚ ਹੁਣ 8.7 ਅਰਬ ਡਾਲਰ (ਲੱਗਭਗ , 63,530 ਕਰੋੜ ਰੁਪਏ) ਦਾ ਫਰਕ ਹੈ ਅਤੇ ਅਡਾਨੀ ਜਿਸ ਰਫਤਾਰ ਨਾਲ ਵੱਧ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਹੁਣ ਸਿਰਫ ਕੁੱਝ ਦਿਨਾਂ ਦੀ ਗੱਲ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ, ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ 13 ਵੇਂ ਸਥਾਨ ‘ਤੇ ਹੈ। ਜਦਕਿ ਗੌਤਮ ਅਡਾਨੀ 14 ਵੇਂ ਨੰਬਰ ‘ਤੇ ਹਨ।
ਇਹ ਵੀ ਪੜ੍ਹੋ : BCCI ਨੂੰ ਵੱਡਾ ਝੱਟਕਾ ਦੇਣ ਦੀ ਤਿਆਰੀ ‘ਚ ICC, ਇਹ ਦੇਸ਼ ਕਰ ਸਕਦਾ ਹੈ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ
ਪਿੱਛਲੇ ਕੁੱਝ ਸਮੇਂ ਤੋਂ ਅਡਾਨੀ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਦੇਖਿਆ ਜਾ ਰਿਹਾ ਹੈ। ਇਸਦਾ ਫਾਇਦਾ ਗੌਤਮ ਅਡਾਨੀ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀਆਂ ਵੱਖ-ਵੱਖ ਕੰਪਨੀਆਂ ਜਿਵੇਂ ਅਡਾਨੀ ਗ੍ਰੀਨ, ਅਡਾਨੀ ਐਂਟਰਪ੍ਰਾਈਜ਼ਜ਼, ਅਡਾਨੀ ਗੈਸ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿੱਛਲੇ ਇੱਕ ਸਾਲ ਵਿੱਚ ਅਡਾਨੀ ਟੋਟਲ ਗੈਸ ਦਾ ਹਿੱਸਾ ਲੱਗਭਗ 1145 ਫੀਸਦੀ ਵਧਿਆ ਹੈ। ਅਡਾਨੀ ਐਂਟਰਪ੍ਰਾਈਜਸ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ ਕ੍ਰਮਵਾਰ 827 ਅਤੇ 617 ਫੀਸਦੀ ਦੀ ਤੇਜ਼ੀ ਆਈ ਹੈ। ਇਸ ਸਭ ਦੇ ਕਾਰਨ, ਗੌਤਮ ਅਡਾਨੀ ਦੀ ਦੌਲਤ ‘ਚ ਜ਼ਬਰਦਸਤ ਵਾਧਾ ਹੋਇਆ ਹੈ।
ਇਹ ਵੀ ਦੇਖੋ : ਜੇਲ੍ਹ ਤੋਂ ਬਾਹਰ ਆਵੇਗਾ Ram Rahim , ਬਿਮਾਰ ਮਾਂ ਨਾਲ ਮਿਲਣ ਲਈ ਮਿਲੀ Parole