ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਬੀਤੇ ਹਫਤੇ ਤੋਂ ਹੀ ਜ਼ਬਰਦਸਤ ਤੇਜ਼ੀ ਦਾ ਸਿਲਸਿਲਾ ਜਾਰੀ ਹੈ ਅਤੇ ਪੰਜ ਰਾਜਾਂ ਵਿੱਚ ਚੋਣ ਨਤੀਜੇ ਆਉਣ ਤੋਂ ਬਾਅਦ ਆਏ ਸ਼ੇਅਰ ਬਾਜ਼ਾਰ ਵਿੱਚ ਉਛਾਲ ਦੇ ਵਿਚਾਲੇ ਅਡਾਨੀ ਸਟਾਕ ਵੀ ਰਾਕੇਟ ਦੀ ਰਫ਼ਤਾਰ ਨਾਲ ਭੱਜ ਰਹੇ ਸਨ । ਸ਼ੇਅਰਾਂ ਵਿੱਚ ਤੇਜ਼ੀ ਦੇ ਚੱਲਦਿਆਂ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਸ ਚੱਲਦਿਆਂ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਲਿਸਟ ਵਿੱਚ ਉਨ੍ਹਾਂ ਦਾ ਕੱਦ ਵੀ ਵਧਿਆ ਹੈ । ਪਿਛਲੇ ਸ਼ੁੱਕਰਵਾਰ ਤੱਕ ਗੌਤਮ ਅਡਾਨੀ ਇਸ ਸੂਚੀ ਵਿੱਚ 20ਵੇਂ ਸਥਾਨ ‘ਤੇ ਸੀ ਪਰ ਸੋਮਵਾਰ ਨੂੰ ਸ਼ੇਅਰਾਂ ਵਿੱਚ ਤੇਜ਼ੀ ਤੋਂ ਬਾਅਦ ਉਹ ਅਚਾਨਕ ਚਾਰ ਸਥਾਨ ਉੱਪਰ ਪਹੁੰਚ ਗਏ ਹਨ।
ਗੌਤਮ ਅਡਾਨੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਪਿਛਲੇ 6 ਕਾਰੋਬਾਰੀ ਦਿਨਾਂ ਵਿੱਚ ਇਨ੍ਹਾਂ ਵਿੱਚ 50,000 ਕਰੋੜ ਰੁਪਏ ਦਾ ਜ਼ਬਰਦਸਤ ਵਾਧਾ ਹੋਇਆ ਹੈ । ਖਾਸ ਗੱਲ ਇਹ ਹੈ ਕਿ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਲਿਸਟੇਡ ਗੌਤਮ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਆਏ ਉਛਾਲ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਵਿੱਚ ਅਚਾਨਕ 4.41 ਅਰਬ ਡਾਲਰ ਯਾਨੀ ਕਰੀਬ 3,677 ਕਰੋੜ ਰੁਪਏ ਦਾ ਵਾਧਾ ਹੋਇਆ ਹੈ । ਇੱਕ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਗੌਤਮ ਅਡਾਨੀ ਦੀ ਜਾਇਦਾਦ ਵੱਧ ਕੇ 70.2 ਬਿਲੀਅਨ ਡਾਲਰ ‘ਤੇ ਪਹੁੰਚ ਗਈ ਹੈ ਅਤੇ ਇਸ ਅੰਕੜੇ ਦੇ ਨਾਲ ਉਹ 20ਵੇਂ ਸਥਾਨ ਤੋਂ ਸਿੱਧਾ ਉਛਲ ਕੇ ਦੁਨੀਆ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਹੋਏ ਨੁਕਸਾਨ ਕਾਰਨ ਗੌਤਮ ਅਡਾਨੀ ਅਮੀਰਾਂ ਦੀ ਟਾਪ 20 ਸੂਚੀ ਵਿੱਚੋਂ ਬਾਹਰ ਹੋ ਗਿਆ ਸੀ, ਪਰ ਹੁਣ ਉਨ੍ਹਾਂ ਦੀ ਜਾਇਦਾਦ ਵਿੱਚ ਆਏ ਉਛਾਲ ਕਾਰਨ ਉਹ ਦੁਨੀਆ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ । ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਸ ਸਮੇਂ ਗੌਤਮ ਅਡਾਨੀ ਤੋਂ ਤਿੰਨ ਸਥਾਨ ਅੱਗੇ ਹਨ । ਮੁਕੇਸ਼ ਅੰਬਾਨੀ ਇਸ ਲਿਸਟ ਵਿੱਚ 90.4 ਬਿਲੀਅਨ ਡਾਲਰ ਦੀ ਜਾਇਦਾਦ ਨਾਲ 13ਵੇਂ ਸਥਾਨ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ : –