ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ । ਗੌਤਮ ਅਡਾਨੀ ਨੇ ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 10ਵੇਂ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਦਰਅਸਲ, ਗੌਤਮ ਅਡਾਨੀ ਦੀ ਸੱਤਵੀਂ ਕੰਪਨੀ ਅੱਜ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋ ਗਈ ਹੈ। ਅਡਾਨੀ ਵਿਲਮਰ ਦਾ ਸ਼ੇਅਰ ਅੱਜ ਇਸ਼ੂ ਪ੍ਰਾਈਸ ਦੀ ਤੁਲਨਾ ਵਿੱਚ ਮਾਮੂਲੀ ਡਿਸਕਾਊਂਟ 221 ਰੁਪਏ ‘ਤੇ ਲਿਸਟ ਹੋਇਆ। ਇਸਦਾ IPO ਵਿੱਚ ਭਾਅ 230 ਰੁਪਏ ਤੈਅ ਕੀਤਾ ਗਿਆ ਹੈ। ਲਿਸਟਿੰਗ ਰੋਂ ਬਾਅਦ ਇਸ ਵਿੱਚ ਲਗਭਗ 4 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸਦੇ ਨਾਲ ਅਡਾਨੀ ਗਰੁੱਪ ਦੀਆਂ ਕੁੱਲ ਕੰਪਨੀਆਂ ਦਾ ਮਾਰਕੀਟ ਕੈਪ 11.46 ਲੱਖ ਕਰੋੜ ਰੁਪਏ ਹੋ ਗਿਆ ਹੈ। ਜਿਸ ਤੋਂ ਬਾਅਦ ਗੌਤਮ ਅਡਾਨੀ ਹੁਣ ਮੁਕੇਸ਼ ਅੰਬਾਨੀ ਤੋਂ 21 ਹਜ਼ਾਰ ਕਰੋੜ ਰੁਪਏ ਅੱਗੇ ਹੋ ਗਏ ਹਨ।
ਗੌਤਮ ਅਡਾਨੀ ਦੀ ਕੁੱਲ ਜਾਇਦਾਦ $88.5 ਅਰਬ ਡਾਲਰ ਹੋ ਚੁੱਕੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ 11ਵੇਂ ਸਥਾਨ ‘ਤੇ ਪਹੁੰਚਾ ਦਿੱਤਾ ਹੈ ਕਿਉਂਕਿ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਇਸ ਸਮੇਂ $87.9 ਅਰਬ ਡਾਲਰ ‘ਤੇ ਹੀ ਹੈ। ਇਸ ਤਰ੍ਹਾਂ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ । ਦੱਸ ਦੇਈਏ ਕਿ ਫੋਰਬਸ ਦੀ ਸੂਚੀ ਵਿੱਚ ਵੀ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ । ਹਾਲਾਂਕਿ, ਗੌਤਮ ਅਡਾਨੀ ਨੇ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਪਹਿਲੀ ਵਾਰ 10ਵਾਂ ਸਥਾਨ ਹਾਸਿਲ ਕੀਤਾ ਹੈ ।
ਇਹ ਵੀ ਪੜ੍ਹੋ: ‘ਜੇ ਕਾਂਗਰਸ ਨਾ ਹੁੰਦੀ ਤਾਂ 1984 ‘ਚ ਸਿੱਖ ਕਤਲੇਆਮ ਨਾ ਹੁੰਦਾ’, ਰਾਜ ਸਭਾ ‘ਚ ਗਰਜੇ PM ਮੋਦੀ
ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਕਈ ਗੁਣਾ ਜ਼ਬਰਦਸਤ ਵਾਧਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਅਤੇ ਹੁਣ ਇਸ ਸੂਚੀ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਸ ਸਾਲ ਕਮਾਈ ਦੇ ਲਿਹਾਜ਼ ਨਾਲ ਅਡਾਨੀ ਦੀ ਜਾਇਦਾਦ ਵਿੱਚ 12 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਇਸ ਸਾਲ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਆਉਣ ਅਤੇ ਕੁਝ ਹੋਰ ਕਾਰਨਾਂ ਕਾਰਨ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ 2.07 ਅਰਬ ਡਾਲਰ ਦੀ ਕਮੀ ਆਈ ਹੈ ਅਤੇ ਇਸ ਕਾਰਨ ਉਹ 10 ਸਥਾਨਾਂ ਤੋਂ ਖਿਸਕ ਕੇ 11ਵੇਂ ਸਥਾਨ ‘ਤੇ ਆ ਗਏ ਹਨ । ਇਸ ਸੂਚੀ ਵਿੱਚ ਫੇਸਬੁੱਕ ਦੇ ਮਾਰਕ ਜ਼ੁਕਰਬਰਗ 13ਵੇਂ ਸਥਾਨ ‘ਤੇ ਖਿਸਕ ਗਏ ਹਨ।
ਦੱਸ ਦੇਈਏ ਕਿ ਇਸ ਸੂਚੀ ਵਿੱਚ ਟੇਸਲਾ ਦੇ ਸੀਈਓ ਐਲੋਨ ਮਸਕ ਪਹਿਲੇ ਨੰਬਰ ‘ਤੇ ਹਨ। ਉਨ੍ਹਾਂ ਕੋਲ 235 ਅਰਬ ਡਾਲਰ ਦੀ ਜਾਇਦਾਦ ਹੈ। ਇਸ ਤੋਂ ਬਾਅਦ ਐਮਾਜ਼ਾਨ ਦੇ ਜੈਫ ਬੇਜੋਸ ਦੂਜੇ ਸਥਾਨ ‘ਤੇ ਅਤੇ ਫਰਾਂਸੀਸੀ ਕਾਰੋਬਾਰੀ ਬਰਨਾਰਡ ਅਰਨੌਲਟ ਤੀਜੇ ਸਥਾਨ ‘ਤੇ ਹਨ । ਮਾਈਕ੍ਰੋਸਾਫਟ ਦੇ ਬਿਲ ਗੇਟਸ ਚੌਥੇ ਸਥਾਨ ‘ਤੇ ਬਣੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: