ਗਲੋਬਲ ਬਾਜ਼ਾਰ ਵਿੱਚ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਦੇ ਰੁਝਾਨ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਐੱਮ. ਸੀ. ਐਕਸ. ‘ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਸੁਸਤੀ ਦੇਖਣ ਨੂੰ ਮਿਲੀ। ਸੋਨਾ ਕਾਰੋਬਾਰ ਦੌਰਾਨ 47,889 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਦੇਖਣ ਨੂੰ ਮਿਲਿਆ, ਜਦੋਂ ਕਿ ਚਾਂਦੀ 61,192 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਟ੍ਰੇਡ ਕਰ ਰਹੀ ਸੀ।
ਓਮੀਕ੍ਰੋਨ ਕਾਰਨ ਹਾਲ ਹੀ ਵਿੱਚ ਸੋਨੇ ਵਿੱਚ ਨਿਵੇਸ਼ ਵਧਣ ਲੱਗਾ ਹੈ। ਹਾਲਾਂਕਿ, ਕੀਮਤਾਂ ਵਿੱਚ ਇੰਨੀ ਤੇਜ਼ੀ ਨਹੀਂ ਹੈ। ਨਿਵੇਸ਼ਕਾਂ ਦੀ ਨਜ਼ਰ ਕੇਂਦਰੀ ਬੈਂਕ ਦੀ ਜਾਰੀ ਹੋਣ ਵਾਲੀ ਨੀਤੀ ‘ਤੇ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਪਿਛਲੇ ਇਕ ਮਹੀਨੇ ਤੋਂ ਵੱਧ-ਘੱਟ ਰਹੀਆਂ ਹਨ। ਪਿਛਲੇ ਸਾਲ ਸੋਨੇ ਦੀ ਕੀਮਤ ਅਗਸਤ ਵਿੱਚ 56,200 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ ਸੀ, ਉਸ ਹਿਸਾਬ ਨਾਲ ਸੋਨਾ ਲਗਭਗ 8,500 ਰੁਪਏ ਸਸਤਾ ਚੱਲ ਰਿਹਾ ਹੈ, ਜੋ ਕਿ ਖ਼ਰੀਦਦਾਰਾਂ ਲਈ ਇਕ ਬਿਹਤਰ ਮੌਕਾ ਹੈ।
ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਹਲਕੀ-ਫੁਲਕੀ ਤੇਜ਼ੀ ਦੇਖਣ ਨੂੰ ਮਿਲੀ। ਸੋਨਾ ਹਲਕੇ ਬਦਲਾਅ ਨਾਲ 1,778.79 ਡਾਲ ਪ੍ਰਤੀ ਔਂਸ ‘ਤੇ ਟ੍ਰੇਡ਼ ਕਰ ਰਿਹਾ ਸੀ। ਚਾਂਦੀ 0.2 ਫ਼ੀਸਦੀ ਦੀ ਗਿਰਾਵਟ ਨਾਲ 22.31 ਡਾਲਰ ਪ੍ਰਤੀ ਔਂਸ ‘ਤੇ ਸੀ। ਡਾਲਰ ਦੇ ਮਜਬੂਤ ਹੋਣ ਤੇ ਅਮਰੀਕੀ ਬਾਂਡ ਯੀਲਡ ਵਿੱਚ ਤੇਜ਼ੀ ਹੋਣ ਕਾਰਨ ਗਲੋਬਲ ਬਾਜ਼ਾਰ ਵਿੱਚ ਸੋਨੇ ਵਿੱਚ ਨਰਮੀ ਰਹੀ। ਦੱਸ ਦੇਈਏ ਕਿ ਡਾਲਰ ਮਜਬੂਤ ਹੋਣ ਨਾਲ ਸੋਨੇ ਦੀ ਮੰਗ ਘੱਟ ਜਾਂਦੀ ਹੈ, ਨਤੀਜੇ ਵਜੋਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: