ਪਿਛਲੇ 8 ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਜਾਰੀ ਤੇਜ਼ੀ ‘ਤੇ ਸੋਮਵਾਰ ਨੂੰ ਬ੍ਰੇਕ ਲੱਗ ਗਈ। ਇਸ ਮਹੀਨੇ ਲਗਭਗ 2,000 ਰੁਪਏ ਸੋਨਾ ਮਹਿੰਗਾ ਹੋਣ ਪਿੱਛੋਂ ਅੱਜ ਇਸ ਦੀ ਕੀਮਤ ਐੱਮ. ਸੀ. ਐਕਸ. ‘ਤੇ ਕਾਰੋਬਾਰ ਦੌਰਾਨ 0.15 ਫ਼ੀਸਦੀ ਘੱਟ ਕੇ 49,240 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਸ਼ਾਮ ਤੱਕ ਟ੍ਰੇਡਿੰਗ ਦੌਰਾਨ ਸੋਨੇ ਦੀ ਕੀਮਤ 49,092 ਰੁਪਏ ਅਤੇ 49,409 ਵਿਚਕਾਰ ਤੱਕ ਰਹੀ।
ਉੱਥੇ ਹੀ, ਚਾਂਦੀ ਵੀ ਇਸ ਦੌਰਾਨ 0.3 ਫ਼ੀਸਦੀ ਲੁੜਕ ਕੇ 66,931 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਸੋਨਾ ਮੌਜੂਦਾ ਸਮੇਂ ਪਿਛਲੇ ਸਾਲ ਦੇ ਰਿਕਾਰਡ ਉੱਚ ਪੱਧਰ ਤੋਂ ਲਗਭਗ 7,000 ਰੁਪਏ ਸਸਤਾ ਹੈ, ਜਦੋਂ ਇਸ ਦੀ ਕੀਮਤ 56,200 ਰੁਪਏ ‘ਤੇ ਪਹੁੰਚ ਗਈ ਸੀ। ਇਸ ਸਾਲ ਸੋਨੇ ਦੀਆਂ ਕੀਮਤਾਂ ਵਿੱਚ ਕੋਈ ਵੱਡੀ ਤੇਜ਼ੀ ਨਹੀਂ ਆਈ। ਹਾਲਾਂਕਿ, ਇਹ ਫਿਰ ਵੀ ਮਹਿੰਗਾ ਜ਼ਰੂਰ ਹੈ।
ਇਹ ਵੀ ਪੜ੍ਹੋ : ਸਾਬਕਾ ਵਿਦੇਸ਼ ਮੰਤਰੀ ਦੇ ਘਰ ‘ਤੇ ਪਥਰਾਅ, ਅਯੁੱਧਿਆ ‘ਤੇ ਕਿਤਾਬ ਲਿਖਣ ਕਾਰਨ ਹੋ ਰਿਹਾ ਹੈ ਵਿਰੋਧ
ਡਾਲਰ ਦੇ ਮਜਬੂਤ ਹੋਣ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਸੋਮਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਕੌਮਾਂਤਰੀ ਪੱਧਰ ‘ਤੇ ਸੋਨੇ ਦੀ ਕੀਮਤ 0.18 ਫ਼ੀਸਦੀ ਦੀ ਕਮਜ਼ੋਰੀ ਨਾਲ 1,865 ਡਾਲਰ ਪ੍ਰਤੀ ਔਂਸ ਪ੍ਰਤੀ ਹੋ ਗਈ, ਜਦੋਂ ਕਿ ਚਾਂਦੀ 0.34 ਫ਼ੀਸਦੀ ਡਿੱਗ ਕੇ 25.26 ਡਾਲਰ ਪ੍ਰਤੀ ਔਂਸ ‘ਤੇ ਟ੍ਰੇਡ ਕਰ ਰਹੀ ਸੀ। ਉੱਥੇ ਹੀ, ਵਿਸ਼ਲੇਸ਼ਕਾਂ ਮੁਤਾਬਕ, ਜੇਕਰ ਸੋਨਾ ਗਲੋਬਲ ਪੱਧਰ ‘ਤੇ 1,870 ਡਾਲਰ ਪ੍ਰਤੀ ਔਂਸ ਦਾ ਪੱਧਰ ਤੋੜਦਾ ਹੈ ਤਾਂ ਇਸ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲੇਗਾ, ਨਹੀਂ ਤਾਂ ਕੀਮਤਾਂ ਵਿੱਚ ਗਿਰਾਵਟ ਆਵੇਗੀ। ਬ੍ਰੋਕਰੇਜਾਂ ਮੁਤਾਬਕ, ਜੇਕਰ ਚਾਂਦੀ ਵਿੱਚ ਗਿਰਾਵਟ ਆਉਂਦੀ ਹੈ ਤਾਂ ਇਹ ਲਗਭਗ 23 ਡਾਲਰ ਪ੍ਰਤੀ ਔਂਸ ‘ਤੇ ਦੇਖਣ ਨੂੰ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: