ਐਲਪੀਜੀ ਗਾਹਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਆਈਓਸੀ ਨੇ 19 ਕਿੱਲੋ ਦੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਹਾਲਾਂਕਿ, 14.2 ਕਿਲੋਗ੍ਰਾਮ ਦੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਮਈ ਦੇ ਸ਼ੁਰੂ ਵਿਚ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਸੀ। ਆਈਓਸੀ ਦੀ ਵੈੱਬਸਾਈਟ ਦੇ ਅਨੁਸਾਰ, 1 ਜੂਨ ਤੋਂ, ਦਿੱਲੀ ਵਿੱਚ 19 ਕਿੱਲੋ ਦੇ ਵਪਾਰਕ ਸਿਲੰਡਰ ਦੀ ਕੀਮਤ 1473.50 ਰੁਪਏ ਪ੍ਰਤੀ ਸਿਲੰਡਰ ਹੈ, ਪਹਿਲਾਂ ਇਸ ਦੀ ਦਰ 1595.50 ਰੁਪਏ ਸੀ।
ਯਾਨੀ ਸਿਲੰਡਰ ਦੀ ਕੀਮਤ ਵਿਚ 122 ਰੁਪਏ ਦੀ ਕਟੌਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਮਈ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 45.50 ਰੁਪਏ ਦੀ ਕਟੌਤੀ ਕੀਤੀ ਸੀ। ਫਿਰ ਇਸ ਦੀ ਕੀਮਤ 1641 ਰੁਪਏ ਤੋਂ ਘੱਟ ਕੇ 1595.5 ਰੁਪਏ ‘ਤੇ ਆ ਗਈ ਸੀ।
ਆਈਓਸੀ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ ਵਿੱਚ 19 ਕਿਲੋ ਗੈਸ ਸਿਲੰਡਰ ਦੀ ਨਵੀਂ ਕੀਮਤ ਹੁਣ 1595.50 ਰੁਪਏ ਦੀ ਬਜਾਏ 1473.5 ਰੁਪਏ ਹੈ। ਨਵੀਂ ਕੀਮਤ ਮੁੰਬਈ ਵਿੱਚ 1545 ਰੁਪਏ ਦੀ ਥਾਂ 1422.5 ਰੁਪਏ, ਕੋਲਕਾਤਾ ਵਿੱਚ 1667.50 ਰੁਪਏ ਦੀ ਥਾਂ 1544.5 ਰੁਪਏ ਅਤੇ ਚੇਨਈ ਵਿੱਚ 1725.50 ਰੁਪਏ ਦੀ ਥਾਂ 1603 ਰੁਪਏ ਹੈ।