ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਦੇਸ਼ ਦੀ ਸਭ ਤੋਂ ਤਾਕਤਵਰ ਜੋੜੀ ਬਣ ਕੇ ਉਭਰੀ ਹੈ । ਇੰਡੀਅਨ ਇੰਸਟੀਚਿਊਟ ਆਫ ਹਿਊਮਨ ਬ੍ਰਾਂਡਸ (IIHB) ਦੇ ਸਾਲਾਨਾ ਸਰਵੇਖਣ ਵਿੱਚ ਇਹ ਜੋੜੀ ਸਭ ‘ਤੇ ਭਾਰੀ ਪਈ ਹੈ। ਇਸ ਲਿਸਟ ਵਿੱਚ ਜ਼ਿਆਦਾਤਰ ਜੋੜੀਆਂ ਬਾਲੀਵੁੱਡ ਦੀਆਂ ਹਨ। ਪਹਿਲੀ ਵਾਰ ਇਸ ਵਿੱਚ ਕਾਰਪੋਰੇਟ ਜਗਤ ਦੀਆਂ ਜੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਦੱਸ ਦੇਈਏ ਕਿ ਇਸ ਸਰਵੇਖਣ ਵਿੱਚ 25 ਤੋਂ 40 ਸਾਲ ਦੀ ਉਮਰ ਦੇ ਲੋਕਾਂ ਤੋਂ ਉਨ੍ਹਾਂ ਦੀ ਰਾਏ ਪੁੱਛੀ ਗਈ । ਇਨ੍ਹਾਂ ਵਿੱਚ 761 ਪੁਰਸ਼ ਅਤੇ 601 ਮਹਿਲਾਵਾਂ ਸ਼ਾਮਿਲ ਸਨ । ਇਸ ਵਿੱਚ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਜੋੜੀ 94 ਫੀਸਦੀ ਸਕੋਰ ਨਾਲ ਪਹਿਲੇ ਸਥਾਨ ‘ਤੇ ਰਹੀ । ਪਹਿਲੀ ਵਾਰ ਇਸ ਸੂਚੀ ਵਿੱਚ ਕਾਰਪੋਰੇਟ ਜਗਤ ਦੀਆਂ ਜੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ । ਇਸ ਸੂਚੀ ਵਿੱਚ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਦੂਜੇ ਅਤੇ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਤੀਜੇ ਸਥਾਨ ‘ਤੇ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੇ ਬੁਲਾਈ ਫ਼ਤਿਹ, ਦਿੱਲੀ ਬਾਰਡਰਾਂ ਤੋਂ ਇਤਿਹਾਸਕ ਮੋਰਚਾ ਚੁੱਕਣ ਦਾ ਕੀਤਾ ਐਲਾਨ
ਇਸ ਸੂਚੀ ਵਿੱਚ ਕਾਰਪੋਰੇਟ ਜਗਤ ਦੀਆਂ 5 ਜੋੜੀਆਂ ਟਾਪ 20 ਵਿੱਚ ਸ਼ਾਮਿਲ ਹਨ। ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ 10ਵੇਂ ਸਥਾਨ, ਸੀਰਮ ਇੰਸਟੀਚਿਊਟ ਦੇ ਅਦਾਰ ਅਤੇ ਨਤਾਸ਼ਾ ਪੂਨਾਵਾਲਾ 11ਵੇਂ, ਵਿਪਰੋ ਦੇ ਅਜ਼ੀਮ ਅਤੇ ਯਾਸਮੀਨ ਪ੍ਰੇਮਜੀ 16ਵੇਂ, ਮਹਿੰਦਰਾ ਗਰੁੱਪ ਦੇ ਆਨੰਦ ਅਤੇ ਅਨੁਰਾਧਾ ਮਹਿੰਦਰਾ 19ਵੇਂ ਅਤੇ ਆਦਿਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਅਤੇ ਨੀਰਜਾ ਬਿਰਲਾ 20ਵੇਂ ਸਥਾਨ ‘ਤੇ ਹਨ।
ਗੌਰਤਲਬ ਹੈ ਕਿ ਰਣਵੀਰ ਅਤੇ ਦੀਪਕਾ ਦੀ ਜੋੜੀ ਨੇ 86 ਫੀਸਦੀ ਅਤੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਨੇ 79 ਫੀਸਦੀ ਸਕੋਰ ਕੀਤਾ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ, ਜੋ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਇਸ ਸੂਚੀ ਵਿੱਚ 9ਵੇਂ ਸਥਾਨ ‘ਤੇ ਹਨ। ਨਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਸਭ ਤੋਂ ਸਤਿਕਾਰਤ ਪਾਵਰ ਜੋੜੀਆਂ ਵਿੱਚ ਪਹਿਲੇ ਨੰਬਰ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: