Important news for sbi customers: ਨਵੀਂ ਦਿੱਲੀ : ਸਟੇਟ ਬੈਂਕ ਆਫ਼ ਇੰਡੀਆ (SBI) ਦੇ ਕੁੱਝ ਗਾਹਕਾਂ ਨੂੰ ਅਗਲੇ ਦੋ ਦਿਨਾਂ ਲਈ ਵਿਸ਼ੇਸ਼ ਸੇਵਾਵਾਂ ਦੀ ਵਰਤੋਂ ਵਿੱਚ ਮੁਸ਼ਕਿਲ ਆਵੇਗੀ। ਦਰਅਸਲ, ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਦੀਆਂ ਕੁੱਝ ਸੇਵਾਵਾਂ ਦੁਬਾਰਾ ਦੇਖਭਾਲ (Under Maintenance) ਅਧੀਨ ਹਨ। ਹਾਲਾਂਕਿ, ਬੈਂਕ ਦਾ ਕਹਿਣਾ ਹੈ ਕਿ ਇਹ ਸਾਰੇ ਗਾਹਕਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਇਸ ਵਾਰ ਸਿਰਫ ਐਨਆਰਆਈ ਸੇਵਾਵਾਂ (NRI Services) ਪ੍ਰਭਾਵਿਤ ਹੋਣਗੀਆਂ। ਐਸਬੀਆਈ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੈਂਟੇਨੈਂਸ ਗਤੀਵਿਧੀ ਦੇ ਕਾਰਨ, ਬੈਂਕ ਦੀਆਂ ਐਨਆਰਆਈ ਸੇਵਾਵਾਂ ਮਿਸਡ ਕਾਲਾਂ ਅਤੇ ਐਸਐਮਐਸ (SMS) 15 ਤੋਂ 17 ਦਸੰਬਰ 2020 ਦੇ ਵਿਚਕਾਰ ਕੰਮ ਨਹੀਂ ਕਰਨਗੀਆਂ। ਐਸਬੀਆਈ ਨੇ ਟਵੀਟ ਕਰਕੇ ਗਾਹਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਲਈ ਮੁਆਫੀ ਮੰਗੀ ਹੈ। ਨਾਲ ਹੀ, ਗਾਹਕਾਂ ਨੂੰ ਬੈਂਕ ਦੇ ਹੋਰ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਐਸਬੀਆਈ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਨਿਰਵਿਘਨ ਬੈਂਕਿੰਗ ਦਾ ਤਜ਼ੁਰਬਾ ਪ੍ਰਦਾਨ ਕਰਨ ਲਈ ਸੇਵਾਵਾਂ ਵਿੱਚ ਸੁਧਾਰ ਲਈ ਰੱਖ ਰਖਾਵ ਦਾ ਕੰਮ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਦਸੰਬਰ ਦੇ ਪਹਿਲੇ ਹਫਤੇ, ਯੋਨੋ ਐਸਬੀਆਈ ਐਪ (YONO SBI) ਦੀ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਕਾਰਨ ਗਾਹਕਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ। ਬੈਂਕ ਦੇ ਟਵਿੱਟਰ ਹੈਂਡਲ ‘ਤੇ ਗਾਹਕਾਂ ਵੱਲੋਂ ਇਸ ਬਾਰੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਬੈਂਕ ਨੇ ਕਿਹਾ ਸੀ ਕਿ ਸਿਸਟਮ ਖਰਾਬ ਹੋਣ ਕਾਰਨ ਮੋਬਾਈਲ ਐਪ ਪ੍ਰਭਾਵਿਤ ਹੋਈ ਹੈ। ਐਸਬੀਆਈ ਨੇ ਇਸ ਤੋਂ ਪਹਿਲਾਂ 22 ਨਵੰਬਰ ਨੂੰ ਆਪਣਾ ਇੰਟਰਨੈਟ ਬੈਂਕਿੰਗ ਪਲੇਟਫਾਰਮ ਅਪਗ੍ਰੇਡ ਕੀਤਾ ਸੀ। ਇਸ ਦੇ ਕਾਰਨ, ਬੈਂਕ ਨੇ ਗਾਹਕਾਂ ਨੂੰ ਪਹਿਲਾਂ ਹੀ ਇੰਟਰਨੈਟ ਬੈਂਕਿੰਗ, ਯੋਨੋ, ਯੋਨੋ ਲਾਈਟ ਦੀ ਵਰਤੋਂ ਵਿੱਚ ਕੁੱਝ ਸਮੱਸਿਆਵਾਂ ਬਾਰੇ ਜਾਣੂ ਕਰ ਦਿੱਤਾ ਸੀ। ਬੈਂਕ ਨੇ ਆਪਣੇ ਖਾਤਾ ਧਾਰਕਾਂ ਨੂੰ ਦੱਸਿਆ ਸੀ ਕਿ 11 ਅਤੇ 13 ਅਕਤੂਬਰ 2020 ਨੂੰ, ਯੋਨੋ ਐਪ ਦੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਲਈ, ਗ੍ਰਾਹਕ 11 ਅਕਤੂਬਰ ਨੂੰ ਰਾਤ 12 ਵਜੇ ਤੋਂ ਸਵੇਰੇ 4 ਵਜੇ ਤੱਕ ਯੋਨੋ ਐਪ ਰਾਹੀਂ ਕਿਸੇ ਵੀ ਬੈਂਕਿੰਗ ਸੇਵਾ ਦੀ ਵਰਤੋਂ ਨਹੀਂ ਕਰ ਸਕਣਗੇ। ਯੋਨੋ ਐਸਬੀਆਈ ਸਟੇਟ ਬੈਂਕ ਆਫ਼ ਇੰਡੀਆ ਦਾ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਹੈ। ਉਪਭੋਗਤਾ ਇਸਦੇ ਦੁਆਰਾ ਐਸਬੀਆਈ ਦੀਆਂ ਸਾਰੀਆਂ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਹ ਵੀ ਦੇਖੋ : Kanwar Grewal & Harf Cheema ਨੇ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਲਲਕਾਰੀ ਮੋਦੀ ਸਰਕਾਰ, ਸੁਣੋ Live