ਹੁਣ ਤੁਹਾਡੇ ਕੋਲ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ । ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ, ਤਾਂ ਇਹ ਬੰਦ ਹੋ ਜਾਵੇਗਾ। ਇਨਆਪ੍ਰੇਟਿਵ ਪੈਨ ਦੀ ਵਰਤੋਂ ਕਰਨ ‘ਤੇ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਆਧਾਰ-ਪੈਨ ਨੂੰ ਜਲਦੀ ਤੋਂ ਜਲਦੀ ਲਿੰਕ ਕਰਨਾ ਪਵੇਗਾ । ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਜਾਂਚ ਕਰ ਸਕਦੇ ਹੋ ਕਿ ਤੁਹਾਡਾ ਪੈਨ, ਆਧਾਰ ਨਾਲ ਲਿੰਕ ਹੈ ਜਾਂ ਨਹੀਂ। ਉੱਥੇ ਹੀ ਜੇਕਰ ਲਿੰਕ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਲਿੰਕ ਕਰ ਸਕਦੇ ਹੋ।
ਆਧਾਰ-ਪੈਨ ਲਿੰਕ ਹੈ ਜਾਂ ਨਹੀਂ ਇਸ ਤਰ੍ਹਾਂ ਕਰੋ ਚੈੱਕ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ incometax.gov ‘ਤੇ ਜਾਓ।
ਇੱਥੇ ਸਭ ਤੋਂ ਹੇਠਾਂ ਤੁਹਾਨੂੰ ਲਿੰਕ ਆਧਾਰ ਸਟੇਟਸ ਦਾ ਵਿਕਲਪ ਮਿਲੇਗਾ, ਇਸ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਅਗਲਾ ਪੇਜ ਖੁੱਲ੍ਹੇਗਾ ਜਿੱਥੇ ਤੁਹਾਨੂੰ ਆਪਣਾ ਆਧਾਰ ਅਤੇ ਪੈਨ ਨੰਬਰ ਦਰਜ ਕਰ ਕੇ ਵਿਊ ਅਧਾਰ ਲਿੰਕ ਸਟੇਟਸ ‘ਤੇ ਕਲਿੱਕ ਕਰਨਾ ਪਵੇਗਾ ।
ਇਸ ‘ਤੇ ਕਲਿੱਕ ਕਰਦਿਆਂ ਹੀ ਸਕ੍ਰੀਨ ‘ਤੇ ਆਧਾਰ-ਪੈਨ ਨਾਲ ਲਿੰਕ ਹੈ ਜਾਂ ਨਹੀਂ, ਇਸ ਬਾਰੇ ਜਾਣਕਾਰੀ ਆ ਜਾਵੇਗੀ ।
ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਆਨਲਾਈਨ ਲਿੰਕ ਕੀਤਾ ਜਾ ਸਕਦੇ ਹਨ ਆਧਾਰ-ਪੈਨ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ incometax.gov ‘ਤੇ ਜਾਓ।
ਇਸ ਵਿੱਚ ਸਾਈਡ ‘ਤੇ ਲਿੰਕ ਆਧਾਰ ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਨ ਨਾਲ ਇੱਕ ਨਵਾਂ ਪੇਜ਼ ਖੁੱਲ੍ਹੇਗਾ।
ਇਸ ਵਿੱਚ ਤੁਹਾਨੂੰ ਪੈਨ ਨੰਬਰ, ਆਧਾਰ ਨੰਬਰ ਅਤੇ ਆਧਾਰ ਕਾਰਡ ਵਿੱਚ ਦਰਜ ਨਾਮ ਪਾ ਕੇ ਲਿੰਕ ਆਧਾਰ ‘ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਤੁਹਾਡੇ ਦੋ ਨੰਬਰਾਂ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਵਿੱਚ ਪਾ ਦੇਵੇਗਾ।
ਲਿੰਕ ਨਾ ਹੋਣ ‘ਤੇ ਪੈਨ ਹੋ ਜਾਵੇਗਾ ਬੇਕਾਰ
ਇਨਕਮ ਟੈਕਸ ਵਿਭਾਗ ਮੁਤਾਬਕ ਜੇਕਰ ਕੋਈ ਪੈਨ ਕਾਰਡ ਧਾਰਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਉਂਦਾ ਤਾਂ ਉਸ ਦਾ ਪੈਨ ਬੰਦ ਕਰ ਦਿੱਤਾ ਜਾਵੇਗਾ । ਇਸ ਤੋਂ ਬਾਅਦ ਪੈਨ ਦੀ ਵਰਤੋਂ ਵਿੱਤੀ ਲੈਣ-ਦੇਣ ਲਈ ਨਹੀਂ ਕੀਤੀ ਜਾਵੇਗੀ। ਇਹ ਵੀ ਜਾਣ ਲਵੋ ਕਿ ਜੇਕਰ ਤੁਸੀਂ ਆਪਣੇ ਬੈਂਕ ਖਾਤੇ ਤੋਂ 50 ਹਜ਼ਾਰ ਰੁਪਏ ਤੋਂ ਵੱਧ ਕਢਵਾ ਰਹੇ ਹੋ ਜਾਂ ਜਮ੍ਹਾ ਕਰ ਰਹੇ ਹੋ, ਤਾਂ ਤੁਹਾਨੂੰ ਪੈਨ ਕਾਰਡ ਦਿਖਾਉਣਾ ਪੈਂਦਾ ਹੈ । ਅਜਿਹੀ ਸਥਿਤੀ ਵਿੱਚ, ਜੇਕਰ ਪੈਨ ਇਨ-ਐਕਟਿਵ ਹੈ, ਤਾਂ ਤੁਸੀਂ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਕਰ ਸਕੋਗੇ।
ਦੇਣਾ ਪਵੇਗਾ ਦੁੱਗਣਾ TDS
CA ਅਭੈ ਸ਼ਰਮਾ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਕੋਲ ਐਕਟਿਵ ਪੈਨ ਨੰਬਰ ਨਹੀਂ ਹੈ, ਤਾਂ ਬੈਂਕ ਤੁਹਾਡੀ ਆਮਦਨ ‘ਤੇ 20% ਦੀ ਦਰ ਨਾਲ TDS ਕੱਟੇਗਾ । ਇਸ ਦੇ ਨਾਲ ਹੀ, ਜੇਕਰ ਤੁਹਾਡਾ ਪੈਨ ਨਿਯਮਾਂ ਦੇ ਤਹਿਤ ਇਨ-ਐਕਟਿਵ ਹੋ ਗਿਆ ਹੈ ਅਤੇ ਫਿਰ ਵੀ ਤੁਸੀਂ ਇਸਨੂੰ ਬੈਂਕ ਲੈਣ-ਦੇਣ ਜਾਂ ਕਿਸੇ ਹੋਰ ਥਾਂ ‘ਤੇ ਵਰਤਦੇ ਹੋ, ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਕਾਨੂੰਨ ਦੇ ਤਹਿਤ ਪੈਨ ਨਹੀਂ ਦਿੱਤਾ ਹੈ। ਅਜਿਹੇ ਵਿੱਚ ਇਨਕਮ ਟੈਕਸ ਐਕਟ ਦੀ ਧਾਰਾ 272ਬੀ ਦੇ ਤਹਿਤ ਤੁਹਾਨੂੰ 10 ਹਜ਼ਾਰ ਰੁਪਏ ਜੁਰਮਾਨਾ ਲੱਗ ਸਕਦਾ ਹੈ। ਐਕਟ ਦੀ ਧਾਰਾ 139ਏ ਤਹਿਤ ਮੰਗੇ ਜਾਣ ‘ਤੇ ਪੈਨ ਦਿਖਾਉਣਾ ਲਾਜ਼ਮੀ ਹੈ। ਹਾਲਾਂਕਿ, ਬੈਂਕ ਖਾਤਾ ਖੋਲ੍ਹਣ ਜਾਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਇਨ-ਐਕਟਿਵ ਪੈਨ ਦੀ ਵਰਤੋਂ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -: