ਰਿਲਾਇੰਸ ਕੰਪਨੀ ਦੇ ਮਾਲਿਕ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਅਡਾਨੀ ਗਰੁੱਪ ਦੇ ਮਾਲਿਕ ਗੌਤਮ ਅਡਾਨੀ ਨੂੰ ਸਭ ਤੋਂ ਜ਼ਿਆਦਾ ਨੈੱਟਵਰਥ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ। ਇਹ ਜਾਣਕਾਰੀ Forbes ਨੇ ਦਿੱਤੀ ਹੈ। ਗੌਤਮ ਅਡਾਨੀ ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਦੇ ਚੱਲਦਿਆਂ ਉਸਦੀ ਨੈੱਟਵਰਥ 83.9 ਅਰਬ ਡਾਲਰ ਹੋ ਗਈ ਹੈ।
ਉੱਥੇ ਹੀ ਦੂਜੇ ਪਾਸੇ, ਰਿਲਾਇੰਸ ਦੇ ਮਾਲਿਕ ਮੁਕੇਸ਼ ਅੰਬਾਨੀ ਦੀ ਨੈੱਟਵਰਥ ਹੁਣ 84.3 ਅਰਬ ਡਾਲਰ ਹੋ ਗਈ ਹੈ। ਫੋਰਬਸ ਦੇ ਮੁਤਾਬਕ ਅਡਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ 10ਵੇਂ ਨੰਬਰ ‘ਤੇ ਹੈ ਤਾਂ ਉੱਥੇ ਹੀ ਅੰਬਾਨੀ 9ਵੇਂ ਨੰਬਰ ‘ਤੇ ਹੈ। ਰਿਪੋਰਟਾਂ ਅਨੁਸਾਰ ਅਡਾਨੀ ਨੂੰ ਬੀਤੇ 24 ਘੰਟਿਆਂ ਵਿੱਚ 10 ਅਰਬ ਡਾਲਰ ਦਾ ਘਾਟਾ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ
ਟਾਪ-10 ਅਮੀਰਾਂ ਦੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਇਸ ਸਮੇਂ ਬਨਾਰਡ ਅਰਨਾਲਟ ਬਣੇ ਹੋਏ ਹਨ। ਉਨ੍ਹਾਂ ਦੀ ਨੈੱਟਵਰਥ 214 ਡਾਲਰ ਹੈ. ਦੂਜੇ ਨੰਬਰ ‘ਤੇ ਐਲਨ ਮਸਕ, ਜਿਸਦੀ ਨੈੱਟਵਰਥ 178.3 ਅਰਬ ਡਾਲਰ ਹੈ। ਇਸਦੇ ਬਾਅਦ ਤੀਜੇ ਨੰਬਰ ‘ਤੇ 126.3 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਜੇਫ ਬੇਜੋਸ ਹੈ। ਉੱਥੇ ਹੀ 111.9 ਅਰਬ ਡਾਲਰ ਦੇ ਨਾਲ ਲੈਰੀ ਏਲੀਸਨ ਚੌਥੇ ਸਥਾਨ ‘ਤੇ, 108.5 ਅਰਬ ਡਾਲਰ ਦੇ ਨਾਲ ਵਾਰੇਨ ਬਫੇ ਪੰਜਵੇਂ ਤੇ 104.5 ਅਰਬ ਡਾਲਰ ਦੇ ਨਾਲ ਬਿਲ ਗੇਟਸ 6ਵੇਂ ਨੰਬਰ ‘ਤੇ ਹੈ। ਅਮੀਰਾਂ ਦੀ ਲਿਸਟ ਵਿੱਚ ਸੱਤਵੇਂ ਸਥਾਨ ‘ਤੇ 91.7 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਕਾਲੋਰਸ ਸਿਲਮ ਹੇਲੂ ਹੈ। ਇਸ ਤੋਂ ਇਲਾਵਾ 8ਵੇਂ ਸਥਾਨ ‘ਤੇ 85.8 ਅਰਬ ਡਾਲਰ ਦੇ ਨਾਲ ਲੈਰੀ ਪੇਜ, 9ਵੇਂ ਸਥਾਨ ‘ਤੇ ਮੁਕੇਸ਼ ਅੰਬਾਨੀ ਤੇ 10ਵੇਂ ਸਥਾਨ ‘ਤੇ ਗੌਤਮ ਅਡਾਨੀ ਹੈ।
ਵੀਡੀਓ ਲਈ ਕਲਿੱਕ ਕਰੋ -: